ਨਵੀਂ ਦਿੱਲੀ (ਭਾਸ਼ਾ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਸ਼ਰਦ ਪਵਾਰ ਅਤੇ ਅਜਿਤ ਪਵਾਰ ਦੋਵਾਂ ਧੜਿਆਂ ਨੂੰ ਵਿਧਾਨ ਸਭਾ ਅਤੇ ਆਮ ਚੋਣਾਂ ਲਈ ਪ੍ਰਚਾਰ ਸਮੱਗਰੀ ਵਿਚ ਚੋਣ ਨਿਸ਼ਾਨ, ਪਾਰਟੀ ਦੇ ਨਾਂ ਅਤੇ ‘ ਡਿਸਕਲੇਮਰ’ (ਦਾਅਵਾ ਅਪ੍ਰਵਾਨ ) ਦੀ ਵਰਤੋਂ ’ਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਆਪਣੇ 19 ਮਾਰਚ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਸਬੰਧੀ ਦੋਵਾਂ ਧੜਿਆਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਵਾਂ ਧੜਿਆਂ ਦੇ ਆਗੂ ਅਦਾਲਤਾਂ ਵਿਚ ਨਹੀਂ, ਕਿਤੇ ਹੋਰ ਹੋਣ।
ਉਨ੍ਹਾਂ ਨੇ ਸ਼ਰਦ ਪਵਾਰ ਧੜੇ ਨੂੰ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਚੋਣ ਮੁਹਿੰਮਾਂ ਵਿਚ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦਚੰਦਰ ਪਵਾਰ’ ਅਤੇ ‘ਤੁਰਹੀ( ਵਾਜਾ) ਬਜਾਉਂਦਾ ਆਦਮੀ’ ਚੋਣ ਨਿਸ਼ਾਨ ਦੀ ਵਰਤੋਂ ਕਰਨ ਲਈ ਆਪਣੇ ਵਰਕਰਾਂ ਨੂੰ ਜਾਗਰੂਕ ਕਰਨ। ਅਦਾਲਤ ਨੇ ਸ਼ਰਦ ਪਵਾਰ ਧੜੇ ਨੂੰ ਕਿਹਾ ਕਿ ਉਹ ਆਪਣੇ ਪਾਰਟੀ ਵਰਕਰਾਂ, ਅਹੁਦੇਦਾਰਾਂ ਅਤੇ ਵਿਧਾਇਕਾਂ ਨੂੰ ਚੋਣ ਇਸ਼ਤਿਹਾਰਾਂ ਵਿਚ ਅਜਿਤ ਪਵਾਰ ਦੀ ਅਗਵਾਈ ਵਾਲੀ ਐੱਨ.ਸੀ.ਪੀ. ਨੂੰ ਅਲਾਟ ਕੀਤੇ ਗਏ ‘ਘੜੀ’ ਚਿੰਨ੍ਹ ਦੀ ਵਰਤੋਂ ਨਾ ਕਰਨ ਲਈ ਕਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ
NEXT STORY