ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਤਾਮਿਲਨਾਡੂ, ਮਹਾਰਾਸ਼ਟਰ ਅਤੇ ਕਰਨਾਟਕ ਦੇ ਉਨ੍ਹਾਂ ਸੋਧ ਕਾਨੂੰਨਾਂ ਦੀ ਵੈਧਤਾ ਬਰਕਰਾਰ ਰੱਖੀ, ਜਿਨ੍ਹਾਂ ਦੇ ਤਹਿਤ ਕ੍ਰਮਵਾਰ ਸਾਨ੍ਹਾਂ ’ਤੇ ਕਾਬੂ ਪਾਉਣ ਨਾਲ ਜੁੜੀ ਖੇਡ ‘ਜੱਲੀਕੱਟੂ’, ਬੈਲ ਗੱਡੀ ਦੌੜ ਅਤੇ ਝੋਟਿਆਂ ਦੀ ਦੌੜ ਨਾਲ ਸਬੰਧਤ ਖੇਡ ‘ਕੰਬਾਲਾ’ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹੁਣ ਤਾਮਿਲਨਾਡੂ ’ਚ ‘ਜੱਲੀਕੱਟੂ’ ਦੀ ਖੇਡ ਜਾਰੀ ਰਹੇਗੀ।
ਜਸਟਿਸ ਕੇ. ਐੱਮ. ਜੋਸਫ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਨੇ 2018 ’ਚ ਸੁਪਰੀਮ ਕੋਰਟ ਦੀ 2 ਜੱਜਾਂ ਦੀ ਬੈਂਚ ਵਲੋਂ ਭੇਜੇ ਗਏ 5 ਸਵਾਲਾਂ ਦਾ ਨਿਪਟਾਰਾ ਕਰਦੇ ਹੋਏ ਸਰਬਸੰਮਤੀ ਨਾਲ ਫੈਸਲਾ ਸੁਣਾਇਆ। ਇਸ ਬੈਂਚ ’ਚ ਜਸਟਿਸ ਅਜੇ ਰਸਤੋਗੀ, ਜਸਟਿਸ ਅਨਿਰੁੱਧ ਬੋਸ, ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਵੀ ਸ਼ਾਮਲ ਸਨ। ਜਸਟਿਸ ਬੋਸ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ, ਨਿਯਮਾਂ ਅਤੇ ਨੋਟੀਫਿਕੇਸ਼ਨਾਂ ’ਚ ਸ਼ਾਮਲ ਕਾਨੂੰਨ ਨੂੰ ਅਧਿਕਾਰੀਆਂ ਵੱਲੋਂ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਆਨਰ ਕਿਲਿੰਗ : ਪਿਤਾ ਅਤੇ ਦਾਦੀ ਨੇ ਨਾਬਾਲਗਾ ਨੂੰ ਉਤਾਰਿਆ ਮੌਤ ਦੇ ਘਾਟ, ਰਾਤੋ-ਰਾਤ ਕੀਤਾ ਅੰਤਿਮ ਸੰਸਕਾਰ
NEXT STORY