ਦਿੱਲੀ- ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪਹਿਲੀ ਵਾਰ ਇੰਟਰਵਿਊ ਦਿੱਤਾ ਹੈ। ਵੀਰਵਾਰ ਯਾਨੀ ਅੱਜ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ, ਉਸਨੇ ਕਿਹਾ ਕਿ ਉਹ 13 ਮਈ ਨੂੰ ਸਵੇਰੇ 9 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਮੁੱਖ ਮੰਤਰੀ ਨਿਵਾਸ ਗਈ ਸੀ। ਉਥੇ ਸਟਾਫ ਨੇ ਸਾਨੂੰ ਡਰਾਇੰਗ ਰੂਮ 'ਚ ਬਿਠਾਇਆ ਅਤੇ ਕਿਹਾ ਕਿ ਕੇਜਰੀਵਾਲ ਘਰ 'ਚ ਹਨ ਅਤੇ ਮਿਲਣ ਆ ਰਹੇ ਹਨ।
ਇਹ ਵੀ ਪੜ੍ਹੋ- CM ਹਾਊਸ 'ਚ ਸਵਾਤੀ ਮਾਲੀਵਾਲ ਨਾਲ ਬਦਸਲੂਕੀ, ਕੇਜਰੀਵਾਲ ਦੇ ਨਿੱਜੀ ਸਟਾਫ਼ ਮੈਂਬਰ 'ਤੇ ਲਾਇਆ ਗੰਭੀਰ ਦੋਸ਼
ਉਨ੍ਹਾਂ ਕਿਹਾ ਕਿ ਉਸੇ ਸਮੇਂ ਉਥੇ ਵਿਭਵ ਕੁਮਾਰ ਆ ਜਾਂਦਾ ਹੈ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਬਿਭਵ ਨੇ ਮੈਨੂੰ ਸੱਤ-ਅੱਠ ਥੱਪੜ ਮਾਰੇ। ਜਦੋਂ ਮੈਂ ਉਸਨੂੰ ਦੂਰ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰੀ ਲੱਤ ਫੜ ਲਈ। ਮੈਨੂੰ ਹੇਠਾਂ ਖਿੱਚ ਲਿਆਇਆ। ਮਾਲੀਵਾਲ ਨੇ ਅੱਗੇ ਕਿਹਾ ਕਿ ਮੇਰਾ ਸਿਰ ਸੈਂਟਰਲ ਟੇਬਲ ਨਾਲ ਟਕਰਾ ਗਿਆ। ਮੈਂ ਡਿੱਗ ਗਈ ਅਤੇ ਫਿਰ ਉਸ ਨੇ ਮੈਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਬਹੁਤ ਉੱਚੀ-ਉੱਚੀ ਚੀਕੀ, ਪਰ ਕੋਈ ਮਦਦ ਕਰਨ ਲਈ ਨਹੀਂ ਆਇਆ।
ਇਹ ਵੀ ਪੜ੍ਹੋ- 'ਆਪ' ਨੇ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ, ਕਿਹਾ- ਵਿਭਵ 'ਤੇ ਸਖ਼ਤ ਐਕਸ਼ਨ ਲੈਣਗੇ CM
ਮਾਲੀਵਾਲ ਨੇ ਦੋਸ਼ ਲਗਾਇਆ ਹੈ ਕਿ 13 ਮਈ ਨੂੰ ਕੇਜਰੀਵਾਲ ਦੇ ਪੀ.ਏ ਬਿਭਵ ਕੁਮਾਰ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 16 ਮਈ ਨੂੰ ਐਫ.ਆਈ.ਆਰ. ਦਰਜ ਕਰਕੇ ਬਿਭਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ । ਫਿਲਹਾਲ ਉਹ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਹੈ।ਉਨ੍ਹਾਂ ਕਿਹਾ ਕਿ ਬਿਭਵ ਨੇ ਉਸ ਨੂੰ ਖੁਦ ਕੁੱਟਿਆ ਹੈ ਜਾਂ ਕਿਸੇ ਦੇ ਕਹਿਣ 'ਤੇ? ਇਹ ਹੁਣ ਜਾਂਚ ਦਾ ਹਿੱਸਾ ਹੈ। ਮੈਂ ਦਿੱਲੀ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੀ ਹਾਂ। ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਹੀ, ਕਿਉਂਕਿ ਅਸਲੀਅਤ ਇਹ ਹੈ ਕਿ ਮੈਂ ਡਰਾਇੰਗ ਰੂਮ ਵਿੱਚ ਸੀ। ਮੈਂ ਚੀਕ ਰਹੀ ਸੀ। ਕੇਜਰੀਵਾਲ ਜੀ ਘਰ 'ਚ ਸਨ, ਪਰ ਫਿਰ ਵੀ ਕੋਈ ਮਦਦ ਲਈ ਨਹੀਂ ਆਇਆ।
ਮੈਂ ਨਹੀਂ ਸੋਚਿਆ ਕਿ ਮੇਰਾ ਕੀ ਹੋਵੇਗਾ? ਮੇਰੇ ਕਰੀਅਰ ਦਾ ਕੀ ਹੋਵੇਗਾ? ਇਹ ਲੋਕ ਮੇਰੇ ਨਾਲ ਕੀ ਕਰਨਗੇ? ਮੈਂ ਬਸ ਇਹੀ ਸੋਚਿਆ ਕਿ ਜਿਹੜੀ ਗੱਲ ਸਾਰੀਆਂ ਔਰਤਾਂ ਨੂੰ ਦੱਸੀ ਗਈ ਹੈ, ਉਹ ਸੱਚ ਦੇ ਨਾਲ ਖੜ੍ਹਨ ਦੀ ਹੈ। ਜੇ ਤੁਹਾਡੇ ਨਾਲ ਗਲਤ ਹੋਇਆ ਹੈ ਤਾਂ ਜ਼ਰੂਰ ਲੜੋ। ਫਿਰ ਮੈਂ ਆਪਣੇ ਆਪ ਲਈ ਕਿਵੇਂ ਨਹੀਂ ਲੜ ਸਕਦੀ? ਜਦੋਂ ਮੈਂ ਗਾਲ੍ਹਾਂ ਕੱਢ ਰਹੀ ਸੀ ਤਾਂ ਬਿਭਵ ਨੇ ਵੀਡੀਓ ਬਣਾ ਲਈ ਸੀ। ਉਸ ਨੇ ਉਹ ਸਾਰੀ ਵੀਡੀਓ ਮੀਡੀਆ ਨੂੰ ਕਿਉਂ ਨਹੀਂ ਦਿੱਤੀ? ਸਵਾਤੀ ਨੇ ਕਿਹਾ ਕਿ ਮੈਂ ਆਪਣੇ 9 ਸਾਲਾਂ ਦੇ ਕਰੀਅਰ ਵਿੱਚ ਕਿੰਨੀਆਂ ਕੁੜੀਆਂ ਦੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੇ ਮਾਤਾ-ਪਿਤਾ ਨਾਲ ਫੋਟੋ ਕੀਤੀ ਸ਼ੇਅਰ , ਕਿਹਾ ਦਿੱਲੀ ਪੁਲਸ ਦਾ ਕਰ ਰਿਹਾ ਇੰਤਜ਼ਾਰ
ਜਦੋਂ ਮੈਂ ਨਿਰਭਯਾ ਦੀ ਮਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਚੰਗਾ ਹੈ ਕਿ ਮੇਰੀ ਬੇਟੀ ਹੁਣ ਇਸ ਦੁਨੀਆਂ 'ਚ ਨਹੀਂ ਹੈ। ਉਸ ਨੂੰ ਇਸ ਦੇਸ਼ ਵਿੱਚ ਇਨਸਾਫ਼ ਲੈਣ ਲਈ ਅਪਮਾਨ ਨਹੀਂ ਝੱਲਣਾ ਪਿਆ। ਲੋਕ ਨਿਰਭਯਾ 'ਤੇ ਹੀ ਸਵਾਲ ਉਠਾ ਰਹੇ ਸਨ।ਦਿੱਲੀ ਦੀ ਮਹਿਲਾ ਮੰਤਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ . ਫੁਟੇਜ 'ਚ ਨਾ ਤਾਂ ਮੇਰੇ ਕੱਪੜੇ ਫਟੇ ਹੋਏ ਅਤੇ ਨਾ ਹੀ ਮੇਰਾ ਸਿਰ ਫੱਟਿਆ ਹੋਇਆ ਦੇਖਿਆ ਗਿਆ, ਇਸ ਲਈ ਇਹ ਸਭ ਕੁਝ ਕਿਹਾ ਜਾ ਰਿਹਾ ਹੈ। ਮੈਂ ਪੌਲੀਗ੍ਰਾਫ ਟੈਸਟ ਲਈ ਵੀ ਤਿਆਰ ਹਾਂ।
ਇਹ ਵੀ ਪੜ੍ਹੋ- ਕੈਸਾ ਯੇ ਇਸ਼ਕ ਹੈ! 12ਵੀਂ ਜਮਾਤ 'ਚ ਪੜ੍ਹਦੀ ਧੀ ਨੇ ਸੁੱਤੇ ਹੋਏ ਪਿਓ ਦਾ ਵੱਢਿਆ ਗਲ਼, ਘਰ 'ਚ ਪੈ ਗਿਆ ਚੀਕ-ਚਿਹਾੜਾ
ਮੈਂ ਇਨ੍ਹਾਂ ਲੋਕਾਂ ਨਾਲ 20 ਸਾਲਾਂ ਤੋਂ ਜੁੜੀ ਹੋਈ ਹਾਂ। ਪਰ ਹੁਣ ਮੇਰੇ ਨਾਲ ਕੋਈ ਨਹੀਂ ਹੈ। ਪਾਰਟੀ ਦੇ ਲੋਕਾਂ ਨੂੰ ਮੇਰੇ ਖਿਲਾਫ ਬੋਲਣ ਲਈ ਡਰਾਇਆ ਜਾ ਰਿਹਾ ਹੈ। ਮੇਰੇ ਦੋਸਤਾਂ ਨੂੰ ਬੁਲਾ ਕੇ ਕਿਹਾ ਜਾ ਰਿਹਾ ਹੈ ਕਿ ਮੈਨੂੰ ਇਸ ਦੀ ਵੀਡੀਓ ਦਿਓ, ਮੇਰੇ ਡਾਂਸ ਦੀ ਵੀਡੀਓ ਦਿਓ। ਜਦੋਂ ਮੈਂ ‘ਆਪ’ ਦੇ ਕੰਮ ਲਈ ਅਮਰੀਕਾ ਗਈ ਤਾਂ ਜਿਨ੍ਹਾਂ ਵਲੰਟੀਅਰਾਂ ਨਾਲ ਮੈਂ ਰਹੀ, ਉਨ੍ਹਾਂ ਨੂੰ ਬੁਲਾ ਕੇ ਵੀਡੀਓ ਦੇਣ ਲਈ ਕਿਹਾ ਜਾ ਰਿਹਾ ਸੀ। ਸਾਰੀ ਟਰੋਲ ਫੌਜ, ਸਾਰੀ ਮਸ਼ੀਨਰੀ ਮੇਰੇ ਪਿੱਛੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਨਤਕ ਥਾਂ ’ਤੇ ਹੀ ਕੀਤੇ ਗਏ ਅਪਰਾਧ ’ਚ ਐੱਸ. ਸੀ.-ਐੱਸ. ਟੀ. ਕਾਨੂੰਨ ਲਾਗੂ : ਇਲਾਹਾਬਾਦ ਹਾਈ ਕੋਰਟ
NEXT STORY