ਦਰਭੰਗਾ— ਬਿਹਾਰ ਦੇ ਦਰਭੰਗਾ 'ਚ ਮੋਬਾਇਲ ਚੋਰੀ ਦੇ ਦੋਸ਼ 'ਚ ਇਕ ਸ਼ਖਸ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਭੰਗਾ ਦੇ ਹਿੰਗੋਲੀ ਪਿੰਡ 'ਚ ਮੋਬਾਇਲ ਚੋਰੀ ਦੇ ਸ਼ੱਕ 'ਚ ਕੁਝ ਲੋਕਾਂ ਨੇ ਦੋਸ਼ੀ ਦੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਦਰੱਖਤ ਨਾਲ ਉਲਟਾ ਲਟਕਾ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਦੀ ਕੁੱਟਮਾਰ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਹਿੰਗੋਲੀ ਪਿੰਡ 'ਚ ਇਕ ਸਥਾਨਕ ਸ਼ਖਸ ਦਾ ਮੋਬਾਇਲ ਗੁੰਮ ਹੋ ਗਿਆ ਸੀ। ਚੋਰੀ ਦੇ ਦੋਸ਼ 'ਚ ਕੁਝ ਪਿੰਡ ਵਾਲਿਆਂ ਨੇ ਇਕ ਸ਼ਖਸ ਨੂੰ ਫੜ ਲਿਆ। ਬੱਸ ਹੱਥ 'ਚ ਆਉਂਦੇ ਹੀ ਦੋਸ਼ੀ ਦੀ ਉਹ ਲੋਕ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਦੋਸ਼ੀ ਦੇ ਮੂੰਹ 'ਤੇ ਮੁੱਕੇ ਮਾਰੇ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉੱਥੇ ਮੌਜੂਦ ਭੀੜ ਇਹ ਤਮਾਸ਼ਾ ਦੇਖਦੀ ਰਹੀ ਅਤੇ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਨੇ ਹੱਥ-ਪੈਰ ਬੰਨ੍ਹ ਕੇ ਦਰੱਖਤ ਨਾਲ ਉਲਟਾ ਲਟਕਾ ਦਿੱਤਾ। ਇਹ ਤਮਾਸ਼ਾ ਦੇਖਣ ਵਾਲੇ ਲੋਕਾਂ 'ਚ ਸਥਾਨਕ ਲੋਕ ਅਤੇ ਔਰਤਾਂ ਵੀ ਸ਼ਾਮਲ ਸਨ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਤੁਰੰਤ ਇਸ ਦੀ ਜਾਂਚ 'ਚ ਜੁਟ ਗਈ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਕਿਤੇ ਚੋਣਾਂ ਦੀਆਂ ਤਿਆਰੀਆਂ ਲਈ ਤਾਂ ਨਹੀਂ ਕੀਤੇ ਜਾ ਰਹੇ ਏ.ਟੀ.ਐੱਮ. ਖਾਲੀ !
NEXT STORY