ਚੇਨਈ- ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਉਨ੍ਹਾਂ ਦੀ ਕੈਬਨਿਟ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਲੋਕ ਭਵਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਧਾਨ ਸਭਾ ਚੋਣਾਂ 'ਚ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਦੀ ਹਾਰ ਤੋਂ ਬਾਅਦ ਸਟਾਲਿਨ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਲੋਕ ਭਵਨ ਦੇ ਬਿਆਨ ਅਨੁਸਾਰ, ਰਾਜਪਾਲ ਨੇ ਸਟਾਲਿਨ ਨੂੰ ਅਪੀਲ ਕੀਤੀ ਹੈ ਕਿ ਉਹ 'ਵਿਕਲਪਿਕ ਵਿਵਸਥਾ ਹੋਣ ਤੱਕ' ਅਹੁਦੇ 'ਤੇ ਬਣੇ ਰਹਿਣ। ਤਾਮਿਲਨਾਡੂ ਦੀ 234 ਮੈਂਬਰੀ ਵਿਧਾਨ ਸਭਾ ਲਈ 23 ਅਪ੍ਰੈਲ ਨੂੰ ਹੋਈਆਂ ਚੋਣਾਂ 'ਚ ਟੀਵੀਕੇ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ਦਰਮੁਕ 59 ਸੀਟਾਂ 'ਤੇ ਸਿਮਟ ਗਈ ਹੈ। ਅਖਿਲ ਭਾਰਤੀ ਅੰਨਾ ਦ੍ਰਵਿਖ ਮੁਨੇਤਰ ਕੜਗਾਮ (ਅੰਨਾਦਰਮੁਕ) ਨੂੰ 47 ਸੀਟਾਂ ਮਿਲੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ 'ਚ BJP ਨੇ ਅਮਿਤ ਸ਼ਾਹ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ ! ਨੱਢਾ ਤੇ CM ਸੈਣੀ ਬਾਰੇ ਵੀ ਹੋਇਆ ਐਲਾਨ
NEXT STORY