ਨੈਸ਼ਨਲ ਡੈਸਕ — ਤਾਮਿਲਨਾਡੂ ਸਰਕਾਰ ਨੇ ਸੂਬੇ 'ਚ ਕਾਟਨ ਕੈਂਡੀ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਦੇ ਸਿਹਤ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਟਨ ਕੈਂਡੀ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਫੂਡ ਐਨਾਲਸਿਸ ਵਿਚ ਕਾਟਨ ਕੈਂਡੀ ਵਿਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਸ਼ੰਭੂ ਬਾਰਡਰ 'ਤੇ ਤਾਇਨਾਤ ਇਕ ਹੋਰ ਪੁਲਸ ਮੁਲਾਜ਼ਮ ਦੀ ਮੌਤ
'ਰੋਡਾਮਾਈਨ-ਬੀ ਕੈਮੀਕਲ ਦੀ ਪੁਸ਼ਟੀ'
ਕਾਟਨ ਕੈਂਡੀ 'ਤੇ ਪਾਬੰਦੀ ਬਾਰੇ ਜਾਣਕਾਰੀ ਦਿੰਦਿਆਂ ਤਾਮਿਲਨਾਡੂ ਸਰਕਾਰ ਦੇ ਸਿਹਤ ਮੰਤਰੀ ਸੁਬਰਾਮਣੀਅਮ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਵੱਲੋਂ ਕਾਟਨ ਕੈਂਡੀ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚ ਕੈਂਸਰ ਪੈਦਾ ਕਰਨ ਵਾਲੇ ਰੋਡਾਮਾਇਨ-ਬੀ ਕੈਮੀਕਲ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਸੂਬੇ ਵਿੱਚ ਕਾਟਨ ਕੈਂਡੀ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਫੂਡ ਸੇਫਟੀ ਸਟੈਂਡਰਡ ਐਕਟ, 2006 ਅਨੁਸਾਰ ਵਿਆਹ ਸਮਾਗਮਾਂ, ਹੋਰ ਜਨਤਕ ਸਮਾਗਮਾਂ ਵਿੱਚ ਰੋਡਾਮਾਇਨ-ਬੀ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਤਿਆਰ ਕਰਨਾ, ਪੈਕਜਿੰਗ ਕਰਨਾ, ਦਰਾਮਦ ਕਰਨਾ, ਵੇਚਣਾ ਜਾਂ ਪਰੋਸਣਾ ਸਜ਼ਾਯੋਗ ਅਪਰਾਧ ਹੈ। ਨਾਲ ਹੀ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਸਮੀਖਿਆ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦੌਰਾਨ ਦੋ ਸ਼ੱਕੀ ਡਰਾਇਵਰਾਂ ਖ਼ਿਲਾਫ਼ ਮਾਮਲਾ ਦਰਜ, ਅੰਬਾਲਾ ਪੁਲਸ ਨੇ ਜਾਰੀ ਕੀਤੀ ਤਸਵੀਰ
ਪੁਡੂਚੇਰੀ ਨੇ ਵੀ ਲਗਾਈ ਪਾਬੰਦੀ
ਤਾਮਿਲਨਾਡੂ ਤੋਂ ਪਹਿਲਾਂ ਇਸ ਦੇ ਗੁਆਂਢੀ ਸੰਘ ਰਾਜ ਪੁਡੂਚੇਰੀ ਨੇ ਕਾਟਨ ਕੈਂਡੀ 'ਤੇ ਪਾਬੰਦੀ ਲਗਾ ਦਿੱਤੀ ਸੀ। ਪੁਡੂਚੇਰੀ ਨੇ 9 ਫਰਵਰੀ ਨੂੰ ਕਾਟਨ ਕੈਂਡੀ ਵਿਚ ਰੋਡਾਮਾਇਨ-ਬੀ ਦੀ ਮੌਜੂਦਗੀ ਦੇ ਬਾਅਦ ਰਾਜ ਵਿਚ ਇਸ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਨਾਲ ਹੀ, ਉਪ ਰਾਜਪਾਲ ਤਮਿਲਿਸਾਈ ਸੌਂਦਰਰਾਜਨ ਨੇ ਅਧਿਕਾਰੀਆਂ ਨੂੰ ਰਾਜ ਵਿੱਚ ਕਾਟਨ ਕੈਂਡੀ ਵੇਚਣ ਵਾਲੇ ਦੁਕਾਨਦਾਰਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੇ ਸਟਾਕ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਹਨ ਨੁਕਸਾਨ
ਫੂਡ ਸੇਫਟੀ ਅਫਸਰ ਪੀ.ਸਤੀਸ਼ ਕੁਮਾਰ ਨੇ ਕਿਹਾ ਕਿ ਰੋਡਾਮਾਈਨ-ਬੀ ਦਾ ਨਿਯਮਤ ਜਾਂ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਐਲਰਜੀ, ਨਿਊਰੋਟੌਕਸਿਟੀ, ਅੰਗਾਂ ਦੇ ਵਿਕਾਸ ਅਤੇ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।
ਇਹ ਵੀ ਪੜ੍ਹੋ - ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ: ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਦਿੱਤੇ ਸਖ਼ਤ ਨਿਰਦੇਸ਼
NEXT STORY