ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਤਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਵਾਉਣ ਦੇ ਇਕ ਮਾਮਲੇ 'ਚ ਮੰਗਲਵਾਰ ਨੂੰ ਵੱਖਵਾਦੀ ਮਸਰਤ ਆਲਮ, ਆਸੀਆ ਅੰਦਰਾਬੀ ਅਤੇ ਸ਼ੱਬੀਰ ਸ਼ਾਹ ਨੂੰ 10 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ 'ਚ ਭੇਜ ਦਿੱਤਾ। ਇਹ ਮਾਮਲਾ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਸਰਗਨਾ ਅਤੇ ਜਮਾਤ ਉਦ ਦਾਅਵਾ ਮੁਖੀ ਹਾਫਿਜ਼ ਸਈਅਦ ਨਾਲ ਜੁੜਿਆ ਹੋਇਆ ਹੈ। ਇਕ ਵਕੀਲ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਵਿਸ਼ੇਸ਼ ਜੱਜ ਰਾਕੇਸ਼ ਸਯਾਲ ਦੀ ਕੋਰਟ 'ਚ ਬੰਦ ਕਮਰੇ 'ਚ ਚੱਲ ਰਹੀ ਸੁਣਵਾਈ ਦੌਰਾਨ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਅਤੇ 15 ਦਿਨਾਂ ਤੱਕ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ ਦੀ ਮੰਗ ਕੀਤੀ। ਦੋਸ਼ੀਆਂ ਦੇ ਵਕੀਲ ਐੱਮ.ਐੱਸ. ਖਾਨ ਨੇ ਦੱਸਿਆ ਕਿ ਆਸੀਆ ਅਤੇ ਸ਼ਾਹ ਵੱਖ-ਵੱਖ ਮਾਮਲਿਆਂ 'ਚ ਪਹਿਲਾਂ ਤੋਂ ਹਿਰਾਸਤ 'ਚ ਹੈ, ਜਦੋਂ ਕਿ ਆਲਮ ਨੂੰ ਟਰਾਂਜਿਟ ਰਿਮਾਂਡ 'ਤੇ ਜੰਮੂ-ਕਸ਼ਮੀਰ ਤੋਂ ਲਿਆਂਦਾ ਗਿਆ ਸੀ।
ਐੱਨ.ਆਈ. ਏ ਨੇ 2018 'ਚ ਸਈਅਦ, ਇਕ ਹੋਰ ਅੱਤਵਾਦੀ ਸਰਗਨਾ ਸਈਅਦ ਸਲਾਉਦੀਨ ਅਤੇ 10 ਕਸ਼ਮੀਰੀ ਵੱਖਵਾਦੀਆਂ ਵਿਰੁੱਧ ਘਾਟੀ 'ਚ ਅੱਤਵਾਦੀ ਗਤੀਵਿਧੀਆਂ ਲਈ ਕਥਿਤ ਤੌਰ 'ਤੇ ਧਨ ਮੁਹੱਈਆ ਕਰਵਾਉਣ ਅਤੇ ਵੱਖਵਾਦੀ ਗਤੀਵਿਧੀਆਂ ਦੇ ਮਾਮਲੇ 'ਚ ਦੋਸ਼ ਪੱਤਰ ਦਾਇਰ ਕੀਤਾ ਸੀ। ਇਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਜਿਨ੍ਹਾਂ ਅਪਰਾਧਾਂ ਦੇ ਅਧੀਨ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ, ਉਨ੍ਹਾਂ 'ਚ ਭਾਰਤੀ ਸਜ਼ਾ ਦੀ ਧਾਰਾ 120 (ਬੀ) (ਅਪਰਾਧਕ ਯੋਜਨਾ) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਧਾਰਾਵਾਂ ਸ਼ਾਮਲ ਹਨ। ਐੱਨ.ਆਈ.ਏ. ਅਨੁਸਾਰ ਮਾਮਲਾ 30 ਮਈ 2017 ਨੂੰ ਦਰਜ ਹੋਇਆ ਸੀ ਅਤੇ ਪਹਿਲੀ ਗ੍ਰਿਫਤਾਰੀ ਪਿਛਲੇ ਸਾਲ 24 ਜੁਲਾਈ ਨੂੰ ਹੋਈ ਸੀ।
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 513ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY