ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਨਵੀ ਮੁੰਬਈ ਸ਼ਹਿਰ ’ਚ ਦੇਹ ਵਪਾਰ ਦਾ ਰੈਕੇਟ ਚਲਾਉਣ ਦੇ ਦੋਸ਼ ਵਿਚ ਪੁਲਸ ਨੇ ਵੀਰਵਾਰ ਨੂੰ 2 ਅਫਰੀਕੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਅਤੇ 8 ਪੀੜਤ ਔਰਤਾਂ ਨੂੰ ਬਚਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁਕਤ ਕਰਵਾਈਆਂ ਗਈਆਂ ਸਾਰੀਆਂ 8 ਔਰਤਾਂ ਵੀ ਅਫਰੀਕਨ ਹਨ। ਸੀਨੀਅਰ ਇੰਸਪੈਕਟਰ ਰਾਜੀਵ ਸ਼ੇਜਵਾਲ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9 ਵਜੇ ਨਵੀ ਮੁੰਬਈ ਦੇ ਖਾਰਘਰ ਖੇਤਰ ਦੇ ਇਕ ਘਰ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਫਰੀਕਾ ਦੀਆਂ ਕੁਝ ਔਰਤਾਂ ਰੋ-ਹਾਊਸ ’ਚ ਦੇਹ ਵਪਾਰ ਦਾ ਧੰਦਾ ਚਲਾ ਰਹੀਆਂ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਘਰ ’ਚ ਛਾਪੇਮਾਰੀ ਕੀਤੀ। ਸ਼ੇਜਵਾਲ ਨੇ ਕਿਹਾ ਕਿ 8 ਅਫਰੀਕੀ ਔਰਤਾਂ ਨੂੰ ਮੁਕਤ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਉਹ ਫਿਲਹਾਲ ਇਕ ਸੁਧਾਰ ਘਰ ਵਿਚ ਹਨ।
PM ਮੋਦੀ ਦੀ ਟਿੱਪਣੀ 'ਤੇ ਚੀਨ ਨੇ ਕਿਹਾ, 'ਮਜ਼ਬੂਤ ਤੇ ਸਥਿਰ ਸਬੰਧ' ਸਾਂਝੇ ਹਿੱਤਾਂ ਦੀ ਪੂਰਤੀ ਕਰਦੇ ਹਨ
NEXT STORY