ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਬੈਠਕ 'ਚ ਕਿਸਾਨਾਂ ਦੇ ਹਿੱਤ 'ਚ ਇੱਕ ਵੱਡਾ ਅਹਿਮ ਫੈਸਲਾ ਲਿਆ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਆਉਣ ਵਾਲੇ ਖਰੀਫ ਸੀਜ਼ਨ (2026) ਲਈ ਫਾਸਫੇਟਿਕ ਅਤੇ ਪੋਟਾਸ਼ (P&K) ਖਾਦਾਂ 'ਤੇ 41,534 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਿਛਲੇ ਸਾਲ ਨਾਲੋਂ 12 ਫੀਸਦੀ ਵਾਧਾ
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੱਤੀ ਕਿ ਇਹ ਸਬਸਿਡੀ ਪਿਛਲੇ ਸਾਲ ਦੇ ਖਰੀਫ ਸੀਜ਼ਨ ਦੇ ਮੁਕਾਬਲੇ ਲਗਭਗ 12 ਫੀਸਦੀ (4,317 ਕਰੋੜ ਰੁਪਏ) ਵੱਧ ਹੈ। ਇਹ ਸਬਸਿਡੀ ਦਰਾਂ 1 ਅਪ੍ਰੈਲ ਤੋਂ 30 ਸਤੰਬਰ, 2026 ਤੱਕ ਦੀ ਮਿਆਦ ਲਈ ਲਾਗੂ ਰਹਿਣਗੀਆਂ। ਆਮ ਤੌਰ 'ਤੇ ਖਰੀਫ ਫਸਲਾਂ ਦੀ ਬਿਜਾਈ ਜੂਨ ਮਹੀਨੇ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਨਾਲ ਸ਼ੁਰੂ ਹੁੰਦੀ ਹੈ, ਜਿਸ ਲਈ ਇਹ ਫੈਸਲਾ ਕਿਸਾਨਾਂ ਲਈ ਬਹੁਤ ਰਾਹਤ ਵਾਲਾ ਸਾਬਤ ਹੋਵੇਗਾ।
ਨਵੀਆਂ ਸਬਸਿਡੀ ਦਰਾਂ ਦਾ ਵੇਰਵਾ
ਸਰਕਾਰ ਨੇ ਖਰੀਫ ਸੀਜ਼ਨ 2026 ਲਈ ਵੱਖ-ਵੱਖ ਪੌਸ਼ਟਿਕ ਤੱਤਾਂ 'ਤੇ ਸਬਸਿਡੀ ਦੀਆਂ ਦਰਾਂ ਤੈਅ ਕੀਤੀਆਂ ਹਨ...
ਨਾਈਟ੍ਰੋਜਨ: 47.32 ਰੁਪਏ ਪ੍ਰਤੀ ਕਿਲੋਗ੍ਰਾਮ
ਫਾਸਫੇਟ: 52.76 ਰੁਪਏ ਪ੍ਰਤੀ ਕਿਲੋਗ੍ਰਾਮ
ਪੋਟਾਸ਼: 2.38 ਰੁਪਏ ਪ੍ਰਤੀ ਕਿਲੋਗ੍ਰਾਮ
ਸਲਫਰ: 3.16 ਰੁਪਏ ਪ੍ਰਤੀ ਕਿਲੋਗ੍ਰਾਮ
ਪਿਛਲੇ ਰਬੀ ਸੀਜ਼ਨ ਦੇ ਮੁਕਾਬਲੇ ਨਾਈਟ੍ਰੋਜਨ, ਫਾਸਫੇਟ ਅਤੇ ਸਲਫਰ 'ਤੇ ਸਬਸਿਡੀ ਦਰਾਂ ਵਧਾਈਆਂ ਗਈਆਂ ਹਨ, ਜਦਕਿ ਪੋਟਾਸ਼ ਲਈ ਨਿਰਧਾਰਿਤ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕੁੱਲ ਬਜਟ ਤੇ ਕਿਸਾਨਾਂ ਨੂੰ ਲਾਭ
ਸਾਲ 2010 ਤੋਂ ਲਾਗੂ 'ਨਿਊਟ੍ਰੀਐਂਟ ਬੇਸਡ ਸਬਸਿਡੀ' (NBS) ਯੋਜਨਾ ਦੇ ਤਹਿਤ P&K ਖਾਦਾਂ ਦੀਆਂ 28 ਕਿਸਮਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਵਿੱਤੀ ਸਾਲ 2026-27 ਲਈ, ਕੇਂਦਰ ਸਰਕਾਰ ਨੇ NBS ਅਤੇ ਯੂਰੀਆ ਸਬਸਿਡੀ ਯੋਜਨਾ ਦੇ ਤਹਿਤ ਕੁੱਲ 1.71 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਕਦਮ ਨਾਲ ਡੀਏਪੀ (DAP), ਐਮਓਪੀ (MOP) ਅਤੇ ਐਨਪੀਕੇ (NPK) ਵਰਗੀਆਂ ਗੈਰ-ਯੂਰੀਆ ਖਾਦਾਂ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਅਤੇ ਕਿਸਾਨਾਂ ਨੂੰ ਕਿਫਾਇਤੀ ਦਰਾਂ 'ਤੇ ਖਾਦ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰੀ ਕੈਬਨਿਟ ਨੇ ਜੈਪੁਰ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਦਿੱਤੀ ਮਨਜ਼ੂਰੀ
NEXT STORY