ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਰਤੀਅਂ ਖਾਸ ਕਰਕੇ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕਾਮਿਆਂ ਲਈ ਵੈਰੀਏਬਲ ਮਹਿੰਗਾਈ ਭੱਤੇ (ਵੀ.ਡੀ.ਏ.) ਵਿਚ ਸੋਧ ਕਰਕੇ ਘੱਟੋ-ਘੱਟ ਮਜ਼ਦੂਰੀ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਪ੍ਰਵਾਸੀਆਂ ਲਈ JOB ਦਾ ਨਵਾਂ ਨਿਯਮ ਲਾਗੂ, ਭਾਰਤੀਆਂ ਦਾ ਕੰਮ ਔਖਾ
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨਵੀਂ ਘੱਟੋ-ਘੱਟ ਮਜ਼ਦੂਰੀ ਦਰ ਦੇ ਅਨੁਸਾਰ ਸੈਕਟਰ ‘ਏ’ ਵਿਚ ਨਿਰਮਾਣ, ਝਾੜੂ, ਸਫ਼ਾਈ ਅਤੇ ਲੋਡਿੰਗ ’ਚ ਕੰਮ ਕਰਨ ਵਾਲੇ ਗੈਰ-ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰ 783 ਰੁਪਏ ਪ੍ਰਤੀ ਦਿਨ (20,358 ਰੁਪਏ ਪ੍ਰਤੀ ਮਹੀਨਾ), ਅਰਧ-ਹੁਨਰਮੰਦ ਦੇ ਲਈ 868 ਰੁਪਏ ਪ੍ਰਤੀ ਦਿਨ (22,568 ਰੁਪਏ ਪ੍ਰਤੀ ਮਹੀਨਾ), ਹੁਨਰਮੰਦ, ਕਲਰਕ ਅਤੇ ਹਥਿਅਾਰ ਰਹਿਤ ਚੌਕੀਦਾਰ ਦੇ ਲਈ 954 ਰੁਪਏ ਪ੍ਰਤੀ ਦਿਨ (24,804 ਰੁਪਏ ਪ੍ਰਤੀ ਮਹੀਨਾ) ਅਤੇ ਉੱਚ ਹੁਨਰਮੰਦ ਅਤੇ ਹਥਿਆਰ ਸਮੇਤ ਚੌਕੀਦਾਰ ਲਈ ਇਹ 1,035 ਰੁਪਏ ਪ੍ਰਤੀ ਦਿਨ (26,910 ਰੁਪਏ ਪ੍ਰਤੀ ਮਹੀਨਾ) ਹੋਵੇਗੀ।
ਇਹ ਵੀ ਪੜ੍ਹੋ : IMD ਨੇ ਅਗਲੇ 24 ਘੰਟਿਆਂ 'ਚ ਪੰਜਾਬ, ਦਿੱਲੀ ਤੇ UP ਸਮੇਤ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ Alert
ਮੰਤਰਾਲੇ ਦੇ ਅਨੁਸਾਰ, ਇਸਦਾ ਮਕਸਦ ਕਿਰਤੀਆਂ ਨੂੰ ਜ਼ਿੰਦਗੀ ਗੁਜ਼ਾਰਨ ਲਈ ਵਧਦੀ ਲਾਗਤ ਨਾਲ ਨਜਿੱਠਣ ’ਚ ਮਦਦ ਕਰਨਾ ਹੈ। ਨਵੀਆਂ ਮਜ਼ਦੂਰੀ ਦਰਾਂ 1 ਅਕਤੂਬਰ, 2024 ਤੋਂ ਲਾਗੂ ਹੋਣਗੀਆਂ। ਆਖਰੀ ਸੋਧ ਅਪ੍ਰੈਲ 2024 ਵਿਚ ਕੀਤੀ ਗਈ ਸੀ।
'ਹੁਣ ਮੌਲੀ ਤੇ ਤਿਲਕ ਲਾ ਕੇ ਨਾ ਆਵੀਂ ਸਕੂਲ', ਅਮਰੋਹਾ 'ਚ ਅਧਿਆਪਕਾ ਦਾ ਤੁਗਲਕੀ ਫਰਮਾਨ
NEXT STORY