ਨਵੀਂ ਦਿੱਲੀ— ਦੇਸ਼ 'ਚ ਓਰਲ (ਮੂੰਹ) ਕੈਂਸਰ ਜਿਸ ਤਰ੍ਹਾਂ ਨਾਲ ਮਹਾਮਾਰੀ ਦੇ ਰੂਪ 'ਚ ਫੈਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸਮੇਂ ਰਹਿੰਦੇ ਉੱਚਿਤ ਕਦਮ ਨਾ ਚੁੱਕੇ ਗਏ ਤਾਂ ਇਕੱਲੇ ਭਾਰਤ 'ਚ ਅਗਲੇ ਤਿੰਨ ਸਾਲਾਂ 'ਚ ਕਰੀਬ 9 ਲੱਖ ਲੋਕਾਂ ਦਾ ਬੇਵਕਤੀ ਦਿਹਾਂਤ ਹੋ ਸਕਦਾ ਹੈ। ਇੰਡੀਅਨ ਕਾਊਂਸਿਲ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ ਕੈਂਸਰ ਦੀ ਬੀਮਾਰੀ ਜਿਸ ਤਰ੍ਹਾਂ ਵਧ ਰਹੀ ਹੈ, ਉਸ ਕਾਰਨ 2020 ਤੱਕ 1.73 ਲੱਖ ਲੋਕ ਇਸ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣਗੇ ਅਤੇ ਕਰੀਬ 8.8 ਲੱਖ ਲੋਕ ਇਸ ਕਾਰਨ ਜਾਨ ਗਵਾ ਦੇਣਗੇ। ਇਸ ਨਾਲ ਸਿਰਫ ਲੱਖਾਂ ਪਰਿਵਾਰ ਪ੍ਰਭਾਵਿਤ ਹੋਣਗੇ ਸਗੋਂ ਦੇਸ਼ ਦੀ ਅਰਥਵਿਵਸਥਾ 'ਤੇ ਵੀ ਅਸਰ ਪਵੇਗਾ। ਕੈਂਸਰ ਦੇ ਇਲਾਜ 'ਤੇ ਹੋਣ ਵਾਲਾ ਖਰਚ ਅਤੇ ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਬ੍ਰਿਕਸ ਦੇਸ਼ਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਬ੍ਰਿਕਸ ਨੇ ਹਾਲ ਹੀ 'ਚ ਇਕ ਸਰਵੇਖਣ ਰਿਪੋਰਟ ਜਾਰੀ ਕੀਤੀ ਹੈ, ਜਿਸ ਅਨੁਸਾਰ ਸਿਰਫ ਇਨ੍ਹਾਂ 5 ਬ੍ਰਿਕਸ ਦੇਸ਼ਾਂ (ਬ੍ਰਾਜੀਲ, ਰੂਸ, ਭਾਰਤ, ਚੀਨ, ਸਾਊਥ ਅਫਰੀਕਾ) 'ਚ 2012 'ਚ ਕੈਂਸਰ ਨਾਲ ਸੰਬੰਧਤ ਮੌਤਾਂ ਨੇ ਇਨ੍ਹਾਂ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਇਸ ਬੀਮਾਰੀ ਕਾਰਨ ਇਨ੍ਹਾਂ ਦੇਸ਼ਾਂ ਨੂੰ ਕਰੀਬ 46.3 ਅਰਬ ਡਾਲਰ ਦਾ ਆਰਥਿਕ ਨੁਕਸਾਨ ਝੱਲਣਾ ਪਿਆ। ਰਿਪੋਰਟ ਅਨੁਸਾਰ ਸਾਲ 2012 ਤੱਕ ਤੰਬਾਕੂ ਜਨਿਤ ਉਤਪਾਦਾਂ ਦੇ ਸੇਵਨ ਨਾਲ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ ਸਗੋਂ ਇਸ ਦੀ ਜੀ.ਡੀ.ਪੀ. 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਕੈਂਸਰ ਦੇ ਇਲਾਜ ਲਈ ਹੋਏ ਭਾਰੀ ਖਰਚ ਕਾਰਨ 2012 'ਚ ਭਾਰਤ ਨੇ ਕੁੱਲ ਕਾਰਜ ਸਮਰੱਥਾ 'ਚ 6.7 ਅਰਬ ਦੀ ਕਮੀ ਦਰਜ ਕੀਤੀ, ਜੋ ਆਰਥਿਕ ਵਿਕਾਸ ਦਰ ਦਾ 0.36 ਫੀਸਦੀ ਹੈ।
ਵਾਇਸ ਆਫ ਟੌਬੇਕੋ ਵਿਕਟਮਜ਼ (ਵੀ.ਓ.ਟੀ.ਵੀ.) ਦੇ ਸੰਸਥਾਪਕ ਅਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਕੈਂਸਰ ਰੋਹ ਮਾਹਰ ਡਾ. ਪੰਕਜ ਚਤੁਰਵੇਦੀ ਦਾ ਕਹਿਣਾ ਹੈ ਕਿ ਤੰਬਾਕੂ ਦੀ ਵਰਤੋਂ ਘੱਟ ਕਰਨ ਲਈ ਰਾਜ ਸਰਕਾਰ ਨੂੰ ਸੁਪਰੀਮ ਕਰੋਟ ਦੇ ਆਦੇਸ਼ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ 90 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਕ ਤੰਬਾਕੂ ਉਤਪਾਦ ਹੈ ਅਤੇ ਹਰ ਸਾਲ ਤੰਬਾਕੂ ਉਤਪਾਦਾਂ ਦੇ ਸੇਵਨ ਨਾਲ 10 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੀ ਸਥਿਤੀ 'ਚ ਰਾਜਾਂ ਨੂੰ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਕਰਵਾਉਣੀ ਹੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ 'ਚ ਏਡਜ਼, ਮਲੇਰੀਆ ਅਤੇ ਟੀ.ਵੀ. ਨਾਲੋਂ ਜ਼ਿਆਦਾ ਕੈਂਸਰ ਨਾਲ ਮੌਤਾਂ ਹੁੰਦੀਆਂ ਹਨ। ਇਸ ਨੂੰ ਕੰਟਰੋਲ ਕਰਨ ਲਈ ਤੰਬਾਕੂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਹੰਦੀ ਲਗਾਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸਤੰਬਰ 2016 'ਚ ਸੁਪਰੀਮ ਕੋਰਟ ਨੇ ਟਵਿਨਜ਼ ਪੈਂਕ 'ਚ ਤੰਬਾਕੂ ਪਦਾਰਥਾਂ ਜਿਵੇਂ ਗੁਟਕਾ, ਜਰਦਾ, ਪਾਨ ਮਸਾਲਾ, ਖੈਨੀ ਆਦਿ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਂਦੇ ਹੋਏ ਖਾਦ ਵਸਤੂਆਂ ਨਾਲ ਤੰਬਾਕੂ ਅਤੇ ਨਿਕੋਟੀਨ ਯੁਕਤ ਪਦਾਰਥਾਂ ਦੀ ਵਿਕਰੀ ਪਾਬੰਦੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੈਲਥ ਫਾਊਂਡੇਸ਼ਨ (ਐੱਸ.ਐੱਚ.ਐੱਫ.) ਦੇ ਟਰੱਸਟੀ ਸੰਜੇ ਸੇਠ ਦਾ ਕਹਿਣਾ ਹੈ ਕਿ ਗਲੋਬਲ ਐਡਲਟ ਟੌਬੇਕੋ ਸਰਵੇ (ਗੇਟਸ) ਅਨੁਸਾਰ ਭਾਰਤ 'ਚ 26.7 ਕਰੋੜ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਦੋਂ ਕਿ 5500 ਬੱਚੇ ਹਰ ਦਿਨ ਤੰਬਾਕੂ ਉਤਪਾਦਾਂ ਦਾ ਸੇਵਨ ਸ਼ੁਰੂ ਕਰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਮੌਤ ਨੂੰ ਤੰਬਾਕੂ 'ਤੇ ਪਾਬੰਦੀ ਲਗਾ ਕੇ ਬਚਾਇਆ ਜਾ ਸਕਦਾ ਹੈ।
ਮੋਦੀ ਦਾ ਬਦਲ ਸਿਰਫ ਰਾਹੁਲ ਗਾਂਧੀ ਹੀ ਹੋਣਗੇ- ਕਾਂਗਰਸ
NEXT STORY