ਨੈਸ਼ਨਲ ਡੈਸਕ—ਸੋਸ਼ਲ ਸਾਈਟ ਅੱਜ ਕੱਲ੍ਹ ਲੋਕਾਂ ਦੇ ਲਈ ਆਪਣਾ ਟੈਲੇਂਟ ਦਿਖਾਉਣ ਦਾ ਵੀ ਕਾਫੀ ਵੱਡਾ ਪਲੇਟਫਾਰਮ ਬਣਦਾ ਜਾ ਰਿਹਾ ਹੈ। ਲੋਕ ਆਪਣੇ ਕਈ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਦੇ ਹਨ ਅਤੇ ਜਿਸ 'ਚ ਕਾਬਲੀਅਤ ਹੁੰਦੀ ਹੈ, ਉਸ ਨੂੰ ਪਸੰਦ ਵੀ ਕਾਫੀ ਕੀਤਾ ਜਾਂਦਾ ਹੈ। ਉੱਥੇ ਇਨ੍ਹਾਂ ਦਿਨਾਂ 'ਚ 23 ਸਾਲ ਪੁਰਾਣੇ ਗਾਣੇ 'ਤੇ ਇਕ ਲੜਕੀ ਦਾ ਮਸਤ ਵੀਡੀਓ ਵਾਇਰਲ ਹੋ ਰਿਹਾ ਹੈ। ਸਾਲ 1994 'ਚ ਆਈ ਫਿਲਮ 'ਮੋਹਰਾ' ਦਾ ਤੂੰ ਚੀਜ਼ ਬੜੀ ਹੈ ਮਸਤ ਮਸਤ ਗਾਣੇ 'ਤੇ ਇਕ ਲੜਕੀ ਨੇ ਡਾਂਸ ਕੀਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੜਕੀ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਮਿੰਟ ਦੇ ਇਸ ਵੀਡੀਓ ਨੂੰ ਯੂ-ਟਿਊਬ 'ਤੇ 3 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨੂੰ ਹੁਣ ਤੱਕ 11, 257,000 ਤੋਂ ਵੀ ਵਧ ਵਾਰ ਦੇਖਿਆ ਜਾ ਚੁੱਕਾ ਹੈ।
ਡਾਂਸ ਕਰਨ ਵਾਲੀ ਲੜਕੀ ਦਾ ਨਾਂ ਦੀਪਾ ਆਯੰਗਰ ਦੱਸਿਆ ਜਾ ਰਿਹਾ ਹੈ। ਉਸ ਨੇ ਯੂ-ਟਿਊਬ 'ਤੇ ਦੀਪਾ ਡਾਂਸ ਨਾਂ ਨਾਲ ਪੇਜ ਵੀ ਬਣਾਇਆ ਹੈ। ਵੀਡੀਓ ਕਿਸੇ ਛੱਤ 'ਤੇ ਛੂਟ ਕੀਤਾ ਗਿਆ ਹੈ। ਦੀਪਾ ਨੇ ਅਦਾਕਾਰਾ ਰਵੀਨਾ ਟੰਡਨ ਦੇ ਅਸਲੀ ਸਟੈਪ ਤੋਂ ਹੱਟ ਕੇ ਆਪਣੇ ਵੱਖਰੇ ਅੰਦਾਜ਼ 'ਚ ਡਾਂਸ ਕੀਤਾ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮਸ਼ੀਨ' 'ਚ ਫਿਰ ਤੋਂ 'ਤੂੰ ਚੀਜ਼ ਬੜੀ ਹੈ ਮਸਤ ਮਸਤ' ਗਾਣੇ ਦੀ ਵਰਤੋਂ ਕੀਤੀ ਗਈ ਹੈ।
ਛੋਟੀ ਜਿਹੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਬਜ਼ੁਰਗ ਨੇ
NEXT STORY