ਲੜਕੇ ਨਾਲ ਗੱਲ ਕਰ ਰਹੀ ਸੀ, ਪਿਤਾ ਨੇ ਵੱਢ ਦਿੱਤੀ ਗਰਦਨ

You Are HereNational
Sunday, March 11, 2018-10:10 AM

ਨਵੀਂ ਦਿੱਲੀ— ਕਰਾਵਲ ਨਗਰ ਇਲਾਕੇ 'ਚ 13 ਸਾਲ ਦੀ ਲੜਕੀ ਦੇ ਪਿਛਲੇ ਦਿਨੀਂ ਹੋਈ ਹੱਤਿਆ 'ਚ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਬੇਟੀ ਦੇ ਇਕ ਲੜਕੇ ਨਾਲ ਮਿਲਣ 'ਤੇ ਦੋਸ਼ੀ ਨੂੰ ਇਤਰਾਜ਼ ਸੀ। ਇਸ ਲਈ ਬੇਟੀ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ। ਨਾਰਥ-ਈਸਟ ਦੇ ਡੀ.ਸੀ.ਪੀ. ਏ.ਕੇ. ਸਿੰਘਲਾ ਨੇ ਦੱਸਿਆ ਕਿ ਸੁਦੇਸ਼ (40) ਕਰਾਵਲ ਨਗਰ ਇਲਾਕੇ 'ਚ ਹੀ ਦੁੱਧ ਦੀ ਡੇਅਰੀ ਚਲਾਉਂਦਾ ਹੈ। ਸੁਦੇਸ਼ ਨੇ ਦੱਸਿਆ ਕਿ 7ਵੀਂ 'ਚ ਪੜ੍ਹਨ ਵਾਲੀ ਬੇਟੀ 7 ਮਾਰਚ ਦੀ ਸ਼ਾਮ ਨੂੰ ਘਰੋਂ ਮੋਮਜ਼ ਲੈਣ ਦੀ ਗੱਲ ਕਹਿ ਕੇ ਗਈ ਸੀ। ਆਮ ਤੌਰ 'ਤੇ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਜਾਂਦੀ ਸੀ ਪਰ ਉਸ ਦਿਨ ਨਹੀਂ ਲੈ ਗਈ। ਸੁਦੇਸ਼ ਨੂੰ ਸ਼ੱਕ ਹੋਣ 'ਤੇ ਪਿੱਛਾ ਕੀਤਾ ਤਾਂ ਬੇਟੀ ਘਰੋਂ ਥੋੜ੍ਹਾ ਅੱਗੇ ਇਕ ਲੜਕੇ ਨੂੰ ਮਿਲਦੀ ਦਿਖਾਈ ਦਿੱਤੀ। ਉਸ ਨੂੰ ਦੇਖ ਕੇ ਲੜਕਾ ਦੌੜ ਗਿਆ ਪਰ ਸੁਦੇਸ਼ ਨੇ ਬੇਟੀ ਨੂੰ ਬਾਈਕ 'ਤੇ ਬਿਠਾਇਆ ਅਤੇ ਟਰਾਨਿਕਾ ਸਿਟੀ ਲਿਜਾ ਕੇ ਚਾਕੂ ਨਾਲ ਗਰਦਨ ਕੱਟ ਕੇ ਉਸ ਦਾ ਕਤਲ ਕਰ ਦਿੱਤਾ। ਉੱਥੇ ਟੋਏ 'ਚ ਲਾਸ਼ ਨੂੰ ਸੁੱਟਣ ਤੋਂ ਬਾਅਦ ਘਰ ਆ ਗਿਆ।
ਇਸ ਤੋਂ ਬਾਅਦ ਉਸੇ ਦਿਨ ਸ਼ਾਮ 5.45 ਵਜੇ ਬੇਟੀ ਦੇ ਲਾਪਤਾ ਹੋਣ ਦੀ ਥਾਣੇ 'ਚ ਰਿਪੋਰਟ ਵੀ ਦਰਜ ਕਰਵਾ ਦਿੱਤੀ। ਪੁਲਸ ਨੇ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਪਰ ਉਸ 'ਚ ਅਜਿਹਾ ਕੁਝ ਹੱਥ ਨਹੀਂ ਲੱਗਾ। ਇਸ ਦੌਰਾਨ ਸ਼ੁੱਕਰਵਾਰ ਦੀ ਸਵੇਰ ਲੜਕੀ ਦੇ ਪਿਤਾ ਨੇ ਹੀ ਬੇਟੀ ਦੀ ਲਾਸ਼ ਨੂੰ ਟ੍ਰਾਨਿਕਾ ਸਿਟੀ 'ਚ ਲੱਭ ਲਿਆ। ਮਾਮਲੇ ਦੀ ਸੂਚਨਾ ਯੂ.ਪੀ. ਪੁਲਸ ਨੂੰ ਦਿੱਤੀ ਗਈ, ਜਿਸ ਨੇ ਕਰਾਵਲ ਨਗਰ ਥਾਣਾ ਪੁਲਸ ਨੂੰ ਜਾਣਕਾਰੀ ਦਿੱਤੀ। ਖੋਜ ਸ਼ੁਰੂ ਕੀਤੀ ਗਈ ਤਾਂ ਇਕ ਸੀ.ਸੀ.ਟੀ.ਵੀ. 'ਚ ਲੜਕੀ ਬਾਈਕ 'ਤੇ ਬੈਠੀ ਜਾਂਦੀ ਦਿੱਸੀ। ਬਾਈਕ ਅਤੇ ਹੈਲਮੇਟ ਆਦਿ ਲੜਕੀ ਦੇ ਪਿਤਾ ਵਰਗੇ ਲੱਗ ਰਹੇ ਸਨ। ਪੁਲਸ ਨੇ ਲੜਕੀ ਦੇ ਪਿਤਾ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸੱਚ ਦੱਸ ਦਿੱਤਾ। ਦੋਸ਼ੀ ਪਿਤਾ ਨੇ ਦੱਸਿਆ ਕਿ ਉਸੇ ਨੇ ਬੇਟੀ ਦਾ ਕਤਲ ਕੀਤਾ ਹੈ, ਕਿਉਂਕਿ ਉਸ ਨੂੰ ਕਿਸੇ ਹੋਰ ਲੜਕੇ ਨਾਲ ਉ ਦਾ ਗੱਲ ਕਰਨਾ ਪਸੰਦ ਨਹੀਂ ਸੀ। ਇਹ ਗੱਲ ਉਸ ਨੇ ਉਸ ਨੂੰ ਕਈ ਵਾਰ ਕਹੀ ਸੀ। ਉਸ ਦਿਨ ਜਦੋਂ ਉਸ ਨੂੰ ਸ਼ੱਕ ਹੋਇਆ ਕਿ ਕਿਤ ਇਹ ਫਿਰ ਤੋਂ ਉਸੇ ਲੜਕੇ ਨੂੰ ਮਿਲਣ ਤਾਂ ਨਹੀਂ ਗਈ ਹੈ। ਉਸ ਨੇ ਘਰ ਦੀ ਰਸੋਈ 'ਚੋਂ ਚਾਕੂ ਚੁੱਕਿਆ ਅਤੇ ਬਾਈਕ ਲੈ ਕੇ ਉਸ ਦਾ ਪਿੱਛਾ ਕੀਤਾ। ਉਸ ਦਾ ਇਰਾਦਾ ਲੜਕੇ ਨੂੰ ਮਾਰਨ ਦਾ ਸੀ ਪਰ ਲੜਕਾ ਦੌੜ ਗਿਆ। ਇਸ ਤੋਂ ਬਾਅਦ ਉਸ ਨੇ ਇਸ ਗੱਲ ਨੂੰ ਖਤਮ ਕਰਨ ਦੀ ਠਾਨੀ ਅਤੇ ਬੇਟੀ ਨੂੰ ਬਾਈਕ 'ਤੇ ਬਿਠਾ ਕੇ ਟਰਾਨਿਕਾ ਸਿਟੀ ਲੈ ਗਿਆ, ਜਿੱਥੇ ਉਸ ਦਾ ਕਤਲ ਕਰ ਦਿੱਤਾ।

Edited By

Disha

Disha is News Editor at Jagbani.

Popular News

!-- -->