ਨਵੀਂ ਦਿੱਲੀ — ਸਰਕਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ(ਪੀ.ਐਮ.ਜੀ.ਐਸ.ਵਾਈ.-3) ਦੇ ਤੀਜੇ ਪੜਾਅ 'ਚ ਪੇਂਡੂ ਸੜਕਾਂ ਦੇ ਨਿਰਮਾਣ ਲਈ ਨਾਰੀਅਲ ਦੇ ਰੇਸ਼ੇ ਦੀਆਂ ਜਾਲੀਦਾਰ ਚਟਾਈਆਂ ਦਾ ਇਸਤੇਮਾਲ ਕਰੇਗੀ ਜਿਹੜੀਆਂ ਕਿ ਮਿੱਟੀ ਵਿਚ ਰਹਿ ਕੇ ਵੀ ਗਲਦੀਆਂ-ਸੜਦੀਆਂ ਨਹੀਂ ਹਨ। ਪੇਂਡੂ ਵਿਕਾਸ ਮੰਤਰਾਲੇ ਦੇ ਤਹਿਤ ਰਾਸ਼ਟਰੀ ਪੇਂਡੂ ਬਣਤਰ ਵਿਕਾਸ ਏਜੰਸੀ ਵਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਨਾਰੀਅਲ ਦੇ ਰੇਸ਼ੇ ਦੀਆਂ ਜਾਲੀਦਾਰ ਚਟਾਈਆਂ ਦਾ ਇਸਤੇਮਾਲ ਪੀ.ਐਮ.ਜੀ.ਐਸ.ਵਾਈ.-3 'ਚ ਪੇਂਡੂ ਸੜਕਾਂ ਵਿਚ ਕੀਤਾ ਜਾਵੇਗਾ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬਿਆਨ ਵਿਚ ਕਿਹਾ, 'ਇਹ ਬਹੁਤ ਹੀ ਕਮਾਲ ਦਾ ਵਿਕਾਸ ਹੈ। ਹੁਣ ਅਸੀਂ ਸੜਕ ਨਿਰਮਾਣ ਵਿਚ ਕੇਅਰ ਜੀਓ ਟੈਕਸਟਾਈਲ(ਨਾਰੀਅਲ ਦੀਆਂ ਜਾਲੀਦਾਰ ਚਟਾਈਆਂ) ਦਾ ਸਫਲਤਾ ਨਾਲ ਇਸਤੇਮਾਲ ਕਰ ਰਹੇ ਹਾਂ। ਕੋਵਿਡ-19 ਦੇ ਸੰਕਟ ਦੌਰ 'ਚ ਇਸ ਫੈਸਲੇ ਨਾਲ ਨਾਰੀਅਲ ਫਾਈਬਰ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਫੈਸਲੇ ਨਾਲ ਕੇਅਰ ਜੀਓ ਟੈਕਸਟਾਈਲ ਲਈ ਇਕ ਵੱਡਾ ਬਾਜ਼ਾਰ ਖੁੱਲ੍ਹ ਸਕੇਗਾ।
ਸੜਕ ਨਿਰਮਾਣ ਲਈ ਪੀ.ਐਮ.ਜੀ.ਐਸ.ਵਾਈ. ਦੀ ਨਵੀਂ ਤਕਨਾਲੋਜੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਰੇਕ ਬੈਂਚ ਦੇ ਪ੍ਰਸਤਾਵਾਂ ਵਿਚ ਘੱਟੋ-ਘੱਟ 15 ਫੀਸਦੀ ਨਵੀਂ ਤਕਨਾਲੋਜੀ ਦਾ ਇਸਤੇਮਾਲ ਕਰਕੇ ਬਣਾਈ ਜਾਣੀ ਚਾਹੀਦੀ ਹੈ। ਸੜਕ ਨਿਰਮਾਣ ਲਈ ਪੀ.ਐਮ.ਜੀ.ਐਸ.ਵਾਈ. ਦੇ ਨਵੇਂ ਤਕਨਾਲੋਜੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਬੈਂਚ ਦੇ ਪ੍ਰਸਤਾਵਾਂ ਵਿਚ ਘੱਟੋ-ਘੱਟ 15 ਫੀਸਦੀ ਸੜਕ ਨਵੀਂ ਤਕਨਾਲੋਜੀ ਦਾ ਇਸਤੇਮਾਲ ਕਰਕੇ ਬਣਾਈ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚੋਂ ਪੰਜ ਫੀਸਦੀ ਸੜਕ ਦਾ ਨਿਰਮਾਣ ਭਾਰਤੀ ਸੜਕ ਕਾਂਗਰਸ(ਆਈ.ਆਰ.ਸੀ.) ਵਲੋਂ ਮਾਨਤਾ ਪ੍ਰਾਪਤ ਤਕਨੀਕ ਦਾ ਇਸਤੇਮਾਲ ਕਰਕੇ ਕੀਤਾ ਜਾਣਾ ਚਾਹੀਦਾ ਹੈ।
ਆਈ.ਆਰ.ਸੀ. ਨੇ ਹੁਣ ਪੇਂਡੂ ਸੜਕਾਂ ਦੇ ਨਿਰਮਾਣ ਲਈ ਨਾਰੀਅਲ ਦੀਆਂ ਜਾਲੀਆਂ ਦਾ ਇਸਤੇਮਾਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਨਿਰਦੇਸ਼ਾਂ ਦੇ ਅਨੁਸਾਰ ਪੀ.ਐਮ.ਜੀ.ਐਸ.ਵਾਈ.-3 ਵਿਚ ਪੰਜ ਫੀਸਦੀ ਪੇਂਡੂ ਸੜਕਾਂ ਦੇ ਨਿਰਮਾਣ ਲਈ ਨਾਰੀਅਲ ਦੇ ਟਾਟ ਦਾ ਇਸਤੇਮਾਲ ਕੀਤਾ ਜਾਵੇਗਾ। ਆਂਧਰਾ ਪ੍ਰਦੇਸ਼ ਵਿਚ 164 ਕਿਲੋਮੀਟਰ ਸੜਕ, ਗੁਜਰਾਤ ਵਿਚ 151 ਕਿਲੋਮੀਟਰ ਸੜਕ, ਕੇਰਲ ਵਿਚ 71 ਕਿਲੋਮੀਟਰ, ਮਹਾਰਾਸ਼ਟਰ ਵਿਚ 328 ਕਿਲੋਮੀਟਰ, ਓੜੀਸਾ ਵਿਚ 470 ਕਿਲੋਮੀਟਰ, ਤਾਮਿਲਲਾਡੂ ਵਿਚ 369 ਕਿਲੋਮੀਟਰ ਅਤੇ ਤੇਲੰਗਾਨਾ ਵਿਚ 121 ਕਿਲੋਮੀਟਰ ਸੜਕ ਦਾ ਨਿਰਮਾਣ ਇਸ ਤਕਨੀਕ ਦੇ ਜ਼ਰੀਏ ਕੀਤਾ ਜਾਵੇਗਾ। ਕੁੱਲ ਮਿਲਾ ਕੇ 7 ਸੂਬਿਆਂ ਵਿਚ 1,674 ਕਿਲੋਮੀਟਰ ਸੜਕ ਦਾ ਨਿਰਮਾਣ ਇਸ ਤਕਨੀਕ ਦੇ ਜ਼ਰੀਏ ਹੋਵੇਗਾ। ਇਸ ਲਈ ਇਕ ਕਰੋੜ ਵਰਗਮੀਟਰ ਨਾਰੀਅਲ ਦੀਆਂ ਜਾਲੀਆਂ ਦੀ ਜ਼ਰੂਰਤ ਹੋਵੇਗੀ। ਜਿਸਦੀ ਅੰਦਾਜ਼ਨ ਲਾਗਤ 70 ਕਰੋੜ ਰੁਪਏ ਬੈਠੇਗੀ।
ਕੋਰੋਨਾ ਸੰਕਟ 'ਚ ਛੋਟੇ ਕਾਰੋਬਾਰੀਆਂ ਲਈ ਵੱਡੀ ਖਬਰ, ਫੇਸਬੁੱਕ ਲਿਆ ਰਹੀ ਹੈ 'ਆਨਲਾਈਨ ਦੁਕਾਨ'
NEXT STORY