ਪੰਚਕੂਲਾ (ਉਮੰਗ)- ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-25 ਦੇ ਰਹਿਣ ਵਾਲੇ ਸੀਮੰਤ ਚੌਹਾਨ ਨੇ ਆਪਣੇ ਵਿਆਹ 'ਚ ਲੱਖਾਂ ਰੁਪਏ ਦਾ ਦਾਜ ਵਾਪਸ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ। ਪੰਚਕੂਲਾ ਦੇ ਮੋਰਨੀ 'ਚ ਵਿਆਹ ਦੌਰਾਨ ਲਾੜੇ ਸੀਮੰਤ ਨੇ ਸ਼ਗਨ 'ਚ ਮਿਲੇ 21 ਲੱਖ ਰੁਪਏ ਕੁੜੀ ਵਾਲਿਆਂ ਨੂੰ ਵਾਪਸ ਕਰ ਦਿੱਤੇ। ਉਸ ਨੇ ਕੁੜੀ ਵਾਲਿਆਂ ਤੋਂ ਸ਼ਗਨ ਵਜੋਂ 101 ਰੁਪਏ ਲੈ ਕੇ ਵਿਆਹ ਕੀਤਾ। ਨਿਊਜ਼ੀਲੈਂਡ ਦੇ ਰਹਿਣ ਵਾਲਾ ਸੀਮੰਤ ਚੌਹਾਨ ਪੰਚਕੂਲਾ ਦੇ ਸੈਕਟਰ 25 ਦਾ ਨਿਵਾਸੀ ਹੈ। ਉਸ ਦਾ ਵਿਆਹ 2 ਮਾਰਚ ਨੂੰ ਮੋਰਨੀ ਦੇ ਇਕ ਹੋਟਲ 'ਚ ਹੋਇਆ ਸੀ। ਇਸ ਵਿਆਹ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ
ਵੀਡੀਓ 'ਚ ਲਾੜਾ ਸੀਮੰਤ ਚੌਹਾਨ ਲੱਖਾਂ ਰੁਪਏ ਦੇ ਨੋਟਾਂ ਦੇ ਢੇਰ 'ਚੋਂ 101 ਰੁਪਏ ਦਾ ਸ਼ਗਨ ਲੈ ਕੇ ਆਪਣਾ ਵਿਆਹ ਕੀਤਾ। ਲਾੜੇ ਦੇ ਪਿਤਾ ਵਲੋਂ ਵੀ ਕੁੜੀ ਦੇ ਪਿਤਾ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ਼ ਉਨ੍ਹਾਂ ਦੀ ਕੁੜੀ ਨੂੰ ਲਿਜਾਉਣਾ ਚਾਹੁੰਦੇ ਹਨ। ਉਹ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਚਾਹੁੰਦੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਤੀ-ਪਤਨੀ ਵਿਚਾਲੇ ਖਾਣਾ ਜਲਦੀ ਬਣਾਉਣ ਨੂੰ ਲੈ ਕੇ ਹੋਈ ਕਹਾਸੁਣੀ, ਪਿਓ ਨੇ 7 ਮਹੀਨੇ ਦੀ ਮਾਸੂਮ ਦਾ ਕੀਤਾ ਕਤਲ
NEXT STORY