ਫਤੇਹਪੁਰ : ਉੱਤਰ ਪ੍ਰਦੇਸ਼ ਦੇ ਫਤੇਹਪੁਰ ਜ਼ਿਲੇ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਹੁੰਦੇ ਹੋਏ ਦੂਸਰਾ ਵਿਆਹ ਕਰਨ ਵਾਲਾ ਸੀ। ਇਸ ਗੱਲ ਦਾ ਪਤਾ ਜਿਵੇਂ ਹੀ ਪਹਿਲੀ ਪਤਨੀ ਲੱਗਾ ਉਹ ਪੁਲਸ ਲੈ ਕੇ ਮੈਰਿਜ ਹਾਲ ਵਿਚ ਪਹੁੰਚ ਗਈ। ਮੌਕੇ 'ਤੇ ਪਹੁੰਚੀ ਪਤਨੀ ਅਤੇ ਪੁਲਸ ਨੂੰ ਦੇਖ ਕੇ ਵਿਆਹ 'ਚ ਆਏ ਲੋਕਾਂ ਦੇ ਹੋਸ਼ ਉੱਡ ਗਏ।
ਮਾਮਲਾ ਥਾਣਾ ਅਸੋਧਰ ਦੇ ਕੁਸੁਮੰਭੀ ਪਿੰਡ ਦਾ ਹੈ, ਜਿਥੇ ਮਹਿੰਦਰ ਸਿੰਘ ਪਰਹਾਰ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਮੰਗਲਵਾਰ ਦੇ ਦਿਨ ਬਾਰਾਤ ਆਉਣ ਵਾਲੀ ਸੀ। ਬਾਰਾਤ ਦੇ ਸਵਾਗਤ ਲਈ ਕਾਫੀ ਖਰਚਾ ਕੀਤਾ ਗਿਆ ਸੀ। ਪਰ ਵਿਆਹ 'ਚ ਮੌਜੂਦ ਲੋਕਾਂ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਲਾੜੇ ਦੀ ਪਹਿਲੀ ਪਤਨੀ ਪੁਲਸ ਸਮੇਤ ਪੈਲੇਸ ਵਿਚ ਪਹੁੰਚ ਗਈ। ਦੁਲਹੇ ਦੀ ਪਤਨੀ ਬਾਰੇ ਪਤਾ ਲੱਗਦੇ ਹੀ ਹਾਲ(ਪੈਲੇਸ) ਵਿਚ ਸੁੰਨਸਾਨ ਮਚ ਗਈ। ਬਾਰਾਤ ਦੇ ਆਉਂਦੇ ਹੀ ਸਾਰੇ ਰਿਸ਼ਤੇਦਾਰ ਹੌਲੀ-ਹੌਲੀ ਖਿਸਕਣ ਲੱਗੇ। ਇਸ ਤੋਂ ਬਾਅਦ ਪੁਲਸ ਨੇ ਇਹ ਵਿਆਹ ਰੋਕ ਦਿੱਤਾ।
ਅਜਿਹੇ 'ਚ ਪੰਕਜ(ਲਾੜੇ) ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਮਹਿਲਾ ਦਾ ਕਹਿਣਾ ਹੈ ਕਿ ਉਸਦਾ ਪੰਕਜ ਨਾਲ ਵਿਆਹ 2015 ਵਿਚ ਹੋਇਆ ਸੀ। ਉਹ ਉਸ ਸਮੇਂ ਪੇਕੇ ਸੀ ਜਦੋਂ ਉਸਨੂੰ ਪਤਾ ਲੱਗਾ ਕਿ ਉਸਦਾ ਪਤੀ ਪੰਕਜ ਆਪਣਾ ਦੂਸਰਾ ਵਿਆਹ ਰਾਧਾ ਨਗਰ ਦੇ ਮੈਰਿਜ ਹਾਲ 'ਚ ਚੋਰੀ ਨਾਲ ਕਰਵਾ ਰਿਹਾ ਹੈ। ਪੀੜਤ ਮਹਿਲਾ ਆਪਣੇ ਪਰਿਵਾਰ ਨਾਲ ਐੱਸ.ਪੀ. ਨੂੰ ਮਿਲੀ ਅਤੇ ਪੁਲਸ ਕਪਤਾਨ ਨੇ ਸਦਰ ਥਾਣੇਦਾਰ ਨੂੰ ਕਾਰਵਾਈ ਕਰਨ ਦਾ ਆਦੇਸ਼ ਦੇ ਦਿੱਤਾ। ਇਸ ਦੇ ਨਾਲ ਹੀ ਇਲਾਕੇ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਪਤਨੀ ਹੋਣ ਦੇ ਬਾਵਜੂਦ ਚੋਰੀ ਨਾਲ ਦੂਸਰਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਕੀਤੀ ਜਾ ਰਹੀ ਹੈ, ਮਾਮਲੇ ਦੀ ਜਾਂਚ ਹੋਣ ਤੋਂ ਬਾਅਦ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
'ਬੇਟੀ ਬਚਾਓ-ਬੇਟੀ ਪੜਾਓ' ਸਕੀਮ 'ਚ 200 ਕਰੋੜ ਦਾ ਫਰਜ਼ੀਵਾੜਾ ਆਇਆ ਸਾਹਮਣੇ
NEXT STORY