ਮਹੋਬਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਮਹੋਬਾ ਜ਼ਿਲ੍ਹੇ ਦੇ ਸਦਰ ਕੋਤਵਾਲੀ ਖੇਤਰ 'ਚ ਇਕ ਕੁੜੀ ਨਾਲ ਉਸ ਦੇ ਸਕੇ ਚਾਚੇ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਸਤਿਅਮ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਗੁੱਡੂ ਸਿੰਘ ਉਰਫ਼ ਜਾਰੇਂਦਰ (38) ਆਪਣੀ ਸਕੀ ਭਤੀਜੀ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਰਿਸ਼ਤੇਦਾਰੀ 'ਚ ਛੱਡਣ ਲਈ ਬੁੱਧਵਾਰ ਨੂੰ ਗਿਆ ਸੀ। ਦੋਸ਼ ਹੈ ਕਿ ਕੁਝ ਸਾਮਾਨ ਦਿਵਾਉਣ ਦੇ ਬਹਾਨੇ ਗੁੱਡੂ ਸਿੰਘ ਨੇ ਕੁੜੀ ਨੂੰ ਛੱਤਰਪੁਰ ਦੇ ਇਕ ਹੋਟਲ 'ਚ ਰੁਕਵਾਇਆ, ਜਿੱਥੇ ਉਸ ਨੇ ਭਤੀਜੀ ਨਾਲ ਜਬਰ ਜ਼ਿਨਾਹ ਕੀਤਾ।
ਐਡੀਸ਼ਨਲ ਐੱਸ.ਪੀ. ਨੇ ਦੱਸਿਆ ਕਿ ਬੇਹੱਦ ਡਰੀ ਹੋਈ ਘਰ ਪਰਤੀ ਕੁੜੀ ਤੋਂ ਪੁੱਛ-ਗਿੱਛ 'ਚ ਮਾਂ-ਬਾਪ ਨੂੰ ਜਦੋਂ ਘਟਨਾ ਦੀ ਜਾਣਕਾਰੀ ਹੋਈ ਤਾਂ ਉਹ ਸਦਮੇ 'ਚ ਆ ਗਏ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਕੁੜੀ ਦੀ ਜ਼ਿਲ੍ਹਾ ਮਹਿਲਾ ਹਸਪਤਾਲ 'ਚ ਮੈਡੀਕਲ ਜਾਂਚ ਕਵਾਈ ਹੈ ਅਤੇ ਦੋਸ਼ੀ ਚਾਚਾ ਗੁੱਡੂ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 65 (1), 351 (3) ਅਤੇ ਪੋਕਸੋ ਐਕਟ ਦੀ ਧਾਰਾ 3 ਅਤੇ 4 ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ। ਘਟਨਾ ਦੇ ਬਾਅਦ ਤੋਂ ਗੁੱਡੂ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਉਸ ਦੀ ਭਾਲ 'ਚ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਕਾਂਡ: ਅਦਾਲਤ ਨੇ ਕੇਂਦਰ ਤੇ ਰਾਜਾਂ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ
NEXT STORY