ਪੁਣੇ— ਟੀ.ਵੀ. ਸੀਰੀਅਲ ਕ੍ਰਾਈਮ ਪੈਟਰੋਲ 'ਚ ਪੁਲਸ ਇੰਸਪੈਕਟਰ ਦੀ ਭੂਮਿਕਾ ਨਿਭਾਉਣ ਵਾਲੀ ਔਰਤ ਦੀ ਸੱਚਾਈ ਨੇ ਪੁਲਸ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ ਐਕਟਰ ਪੂਜਾ ਜਾਧਵ ਨੇ ਇਕ ਸ਼ਖਸ 'ਤੇ ਰੇਪ ਦਾ ਦੋਸ਼ ਲਾਇਆ ਸੀ। ਇਸ ਮਾਮਲੇ 'ਚ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਦੋਸ਼ ਝੂਠਾ ਨਿਕਲਿਆ ਅਤੇ ਪੈਸੇ ਹੜਪਨ ਦੇ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੂਜਾ ਜਾਧਵ ਨੇ ਸੀਰੀਅਲ 'ਚ ਸਪੈਸ਼ਲ ਇਨਵੈਸਟੀਗੇਸ਼ਨ ਦੇਖ ਕੇ ਹੀ ਲੋਕਾਂ ਨੂੰ ਲੁੱਟਣ ਦਾ ਆਡੀਈਆ ਬਣਾਇਆ। ਪੁਲਸ ਅਨੁਸਾਰ ਪੂਜਾ ਨੇ ਇਸ ਵਾਰ ਵੀ ਇਕ ਠੇਕੇਦਾਰ ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਨੇ ਠੇਕੇਦਾਰ ਤੋਂ 5 ਲੱਖ ਰੁਪਏ ਮੰਗੇ। ਪੈਸੇ ਨਾ ਦੇਣ 'ਤੇ ਪੂਜਾ ਨੇ ਠੇਕੇਦਾਰ ਦੇ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ ਪਰ ਇਸ ਤੋਂ ਪਹਿਲਾਂ ਉਹ ਪੁਲਸ ਥਾਣੇ ਪੁੱਜਿਆ ਅਤੇ ਸੱਚਾਈ ਦੱਸੀ। ਪੁਲਸ ਨੇ ਉਸ ਦੀ ਡਿਟੇਲ ਕੱਢੀ ਤਾਂ ਹੋਰ 8 ਪੀੜਤ ਲੋਕਾਂ ਬਾਰੇ ਪਤਾ ਲੱਗਾ। ਜਦੋਂ ਪੁਲਸ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਆਉਣ ਵਾਲੀ ਸੀ, ਉਸ ਤੋਂ ਪਹਿਲਾਂ ਹੀ ਪੂਜਾ ਅਤੇ ਉਸ ਦੇ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
4 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਵੀ ਸ਼ਾਤਰ ਔਰਤ ਰੇਪ ਦਾ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਲੋਕਾਂ ਤੋਂ ਪੈਸੇ ਹੜਪਦੀ ਸੀ। ਇਸ ਪੂਰੇ ਮਾਮਲੇ 'ਚ ਪੂਜਾ ਦਾ ਸਾਥ ਦੇਣ ਵਾਲੇ ਮਾਇਆ ਸਾਵੰਤ, ਰਵਿੰਦਰ ਸਿਰਸਾਮ ਅਤੇ ਹੋਰ ਲੋਕਾਂ ਦਾ ਗਿਰੋਹ ਸੀ, ਜੋ ਬਿਲਡਰ ਬਿਜ਼ਨੈੱਸਮੈਨ ਦੀ ਰੇਕੀ ਕਰਦਾ ਸੀ। ਇਸ ਤੋਂ ਬਾਅਦ ਪੂਜਾ ਇਨ੍ਹਾਂ ਲੋਕਾਂ ਨਾਲ ਨਜ਼ਦੀਕੀਆਂ ਵਧਾ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਧਮਕਾਉਣਾ ਸ਼ੁਰੂ ਕਰ ਦਿੰਦੀ ਸੀ। ਇਸੇ ਦੌਰਾਨ ਖੁਦ ਨੂੰ ਸਮਾਜਿਕ ਵਰਕਰ ਕਹਿਲਵਾਉਣ ਵਾਲੀ ਉਸ ਦੀ ਸਾਥੀ ਮਾਇਆ ਅਤੇ ਰਵਿੰਦਰ ਵੀ ਪੀੜਤ ਪੁਰਸ਼ ਨੂੰ ਪੁਲਸ ਥਾਣੇ ਲਿਜਾਉਣ ਦੀ ਧਮਕੀ ਦਿੰਦੇ ਸਨ। ਬੇਇੱਜ਼ਤੀ ਦੇ ਡਰ ਕਾਰਨ ਪੀੜਤ ਰੁਪਏ ਦੇ ਕੇ ਚੁੱਪ ਹੋ ਜਾਂਦੇ ਸਨ ਅਤੇ ਪੂਜਾ ਅਤੇ ਉਸ ਦਾ ਗੈਂਗ ਫਿਰ ਨਵੇਂ ਸ਼ਿਕਾਰ ਦੀ ਤਲਾਸ਼ 'ਚ ਜੁਟ ਜਾਂਦਾ। ਹੁਣ ਤੱਕ 10 ਲੋਕਾਂ ਨੂੰ ਗੈਂਗ ਨੇ ਆਪਣਾ ਸ਼ਿਕਾਰ ਬਣਾ ਕੇ ਲੱਖਾਂ ਰੁਪਏ ਠੱਗੇ ਹਨ।
ਬੜਗਾਮ ਗੋਲੀਬਾਰੀ ਵਿਚ ਮਾਰੇ ਗਏ ਹਿਜ਼ਬੁਲ ਦੇ ਅੱਤਵਾਦੀਆਂ ਦੀ ਹੋਈ ਪਛਾਣ, ਸਾਹਮਣੇ ਆਈਆਂ ਤਸਵੀਰਾਂ
NEXT STORY