ਇੰਟਰਨੈਸ਼ਨਲ ਡੈਸਕ- ਸਾਲ 2023 ਮਾਨਵਤਾ ਦੇ ਇਤਿਹਾਸ ਦਾ ਸਭ ਤੋਂ ਗਰਮ ਸਾਲ ਬਣ ਗਿਆ ਹੈ। ਇਸ ਸਾਲ ਤਾਪਮਾਨ 'ਚ ਬਹੁਤ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਇਸ ਨਵੇਂ ਸਾਲ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਦੀ ਹੋਈ ਹੈ। ਇਸ ਸਾਲ ਵੀ ਜਨਵਰੀ ਮਹੀਨੇ ਦੇ ਔਸਤ ਤਾਪਮਾਨ 'ਚ 1.5 ਡਿਗਰੀ ਤੱਕ ਦਾ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ
ਸਾਲ 2023 ਦੌਰਾਨ ਧਰਤੀ ਦਾ ਔਸਤ ਤਾਪਮਾਨ 14.98 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਸ ਨਾਲ ਇਹ ਸਾਲ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਬਣ ਗਿਆ ਹੈ। ਇਸ ਤੋਂ ਪਹਿਲਾਂ ਸਾਲ 2016 ਸਭ ਤੋਂ ਗਰਮ ਸਾਲ ਸੀ, ਜਿਸ ਦਾ ਰਿਕਾਰਡ 7 ਸਾਲ ਬਾਅਦ ਸਾਲ 2023 'ਚ ਟੁੱਟ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ
ਇਸ ਵਧ ਰਹੇ ਤਾਪਮਾਨ ਕਾਰਨ ਯੂਰਪ, ਉੱਤਰੀ ਅਮਰੀਕਾ ਤੇ ਚੀਨ ਸਣੇ ਹੋਰ ਵੀ ਕਈ ਦੇਸ਼ਾਂ 'ਚ ਜਿਊਣਾ ਬਹੁਤ ਔਖਾ ਹੋ ਗਿਆ ਸੀ। ਵਿਗਿਆਨੀਆਂ ਮੁਤਾਬਕ ਇਸ ਵਧ ਰਹੇ ਤਾਪਮਾਨ ਕਾਰਨ ਅਫਰੀਕਾ ਦੇ ਕਈ ਇਲਾਕਿਆਂ 'ਚ ਸੋਕਾ ਪੈ ਰਿਹਾ ਹੈ, ਨਦੀਆਂ ਵੀ ਸੁੱਕ ਰਹੀਆਂ ਹਨ ਤੇ ਗਰਮੀ ਕਾਰਨ ਜੰਗਲਾਂ 'ਚ ਲੱਗ ਰਹੀ ਅੱਗ ਕਾਰਨ ਅਮਰੀਕਾ ਤੋਂ ਯੂਰਪ ਤੱਕ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ- ਬੱਚੀ ਦੇ ਕਤਲ ਕੇਸ ਦੀ ਜਾਣਕਾਰੀ ਲੈਣ ਥਾਣੇ ਗਈ NGO ਪ੍ਰਧਾਨ ਨਾਲ SHO ਨੇ ਕੀਤਾ ਦੁਰਵਿਵਹਾਰ, ਵੀਡੀਓ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਪਹਿਲੀ ਵਾਰ ਕਰੇਗਾ UNESCO ਦੀ ਇਸ ਅਹਿਮ ਕਮੇਟੀ ਦੀ ਪ੍ਰਧਾਨਗੀ, ਦਿੱਲੀ 'ਚ ਹੋਵੇਗੀ ਮੀਟਿੰਗ
NEXT STORY