ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਾਣਹਾਨੀ ਦੇ ਮਾਮਲੇ 'ਚ ਦੋਸ਼ਸਿੱਧੀ ਖ਼ਿਲਾਫ਼ ਦਾਇਰ ਕਰਨ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਉਹ 'ਮਿੱਤਰਕਾਲ' ਖ਼ਿਲਾਫ਼ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ, ਜਿਸ 'ਚ ਸੱਚ ਹੀ ਉਨ੍ਹਾਂ ਦਾ ਹਥਿਆਰ ਹੈ। ਉਨ੍ਹਾਂ ਨੇ ਟਵੀਟ ਕੀਤਾ,''ਇਹ ਮਿੱਤਰਕਾਲ ਦੇ ਖ਼ਿਲਾਫ਼, ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਸ ਸੰਘਰਸ਼ 'ਚ, ਸੱਚ ਮੇਰਾ ਹਥਿਆਰ ਹੈ ਅਤੇ ਸੱਚ ਹੀ ਮੇਰਾ ਆਸਰਾ!''

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ 'ਮੋਦੀ ਸਰਨੇਮ' ਦੇ ਸੰਦਰਭ 'ਚ ਉਨ੍ਹਾਂ ਦੀ 2019 ਦੀ ਟਿੱਪਣੀ ਨਾਲ ਸੰਬੰਧਤ ਮਾਣਹਾਨੀ ਦੇ ਇਕ ਮਾਮਲੇ 'ਚ ਦੋਸ਼ਸਿੱਧੀ ਖ਼ਿਲਾਫ਼ ਸੋਮਵਾਰ ਨੂੰ ਸੈਸ਼ਨ ਅਦਾਲਤ 'ਚ ਅਪੀਲ ਦਾਇਰ ਕੀਤੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸੈਸ਼ਨ ਅਦਾਲਤ ਮਾਮਲੇ ਦੀ ਸੁਣਵਾਈ 13 ਅਪ੍ਰੈਲ ਨੂੰ ਕਰੇਗੀ। ਰਾਹੁਲ ਨੂੰ ਪਿਛਲੇ ਮਹੀਨੇ ਇੱਥੇ ਦੀ ਹੇਠਲੀ ਅਦਾਲਤ ਨੇ ਦੋਸ਼ ਠਹਿਰਾਇਆ ਸੀ ਅਤੇ 2 ਸਾਲ ਲਈ ਜੇਲ੍ਹ ਦੀ ਸਜ਼ਾ ਸੁਣਾਈ ਸੀ। 2 ਭਗੌੜੇ ਕਾਰੋਬਾਰੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਰਨੇਮ' ਬਾਰੇ ਆਪਣੀ ਟਿੱਪਣੀ 'ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਾਰੇ 'ਚੋਰਾਂ' ਦੇ 'ਸਰਨੇਮ' ਮੋਦੀ ਕਿਉਂ ਹਨ?
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਵਾਂਗੇ, ਕੁਦਰਤ ਦੀ ਮਾਰ ਝੱਲ ਚੁੱਕੇ ਕਿਸਾਨਾਂ ਨਾਲ ਖੜ੍ਹੇ ਹਾਂ: ਖੱਟੜ
NEXT STORY