ਮੁੰਬਈ — ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਕ ਅਹਿਮ ਖਬਰ ਹੈ। ਦਰਅਸਲ ਬੈਂਕ ਆਪਣੇ ਕੁਝ ਸਰਵਿਸ ਚਾਰਜਿਸ 'ਚ ਬਦਲਾਅ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਦੇ ਤਹਿਤ ਬੈਂਕ ਖਾਤੇ 'ਚ ਘੱਟੋ-ਘੱਟ ਬੈਲੇਂਸ ਮੈਂਟੇਨ ਨਾ ਕਰ ਸਕਣ 'ਤੇ ਲੱਗਣ ਵਾਲੇ ਚਾਰਜ 'ਚ ਲਗਭਗ 80 ਫੀਸਦੀ ਤੱਕ ਦੀ ਕਮੀ ਕੀਤੀ ਜਾਵੇਗੀ। ਇਸ ਦੇ ਨਾਲ ਹੀ RTGS ਅਤੇ NEFT ਵਰਗੇ ਡਿਜੀਟਲ ਮੋਡ ਦੇ ਜ਼ਰੀਏ ਹੋਣ ਵਾਲਾ ਟਰਾਂਜੈਕਸ਼ਨ ਵੀ ਸਸਤਾ ਹੋ ਜਾਵੇਗਾ। ਨਵੇਂ ਸਰਵਿਸ ਚਾਰਜ 1 ਅਕਤਬੂਰ 2019 ਤੋਂ ਲਾਗੂ ਹੋਣਗੇ।
ਘੱਟੋ-ਘੱਟ ਬਕਾਇਆ(ਬੈਲੇਂਸ) 'ਤੇ ਚਾਰਜ 'ਚ ਕਟੌਤੀ
ਸਟੇਟ ਬੈਂਕ ਦੇ ਖਾਤੇ 'ਚ ਘੱਟੋ-ਘੱਟ ਬੈਲੇਂਸ ਮੈਂਟੇਨ ਨਾ ਕਰ ਸਕਣ 'ਤੇ ਚਾਰਜ 'ਚ ਲਗਭਗ 80 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਇਸ ਸਮੇਂ ਗਾਹਕ ਦਾ ਬੈਂਕ ਖਾਤਾ ਜੇਕਰ ਮੈਟਰੋ ਸਿਟੀ ਅਤੇ ਸ਼ਹਿਰੀ ਇਲਾਕੇ ਦੀ ਸ਼ਾਖਾ 'ਚ ਹੈ ਤਾਂ ਖਾਤੇ 'ਚ ਘੱਟੋ-ਘੱਟ ਬਕਾਇਆ 5,000 ਰੱਖਣਾ ਹੁੰਦਾ ਹੈ। ਪਰ 1 ਅਕਤੂਬਰ ਤੋਂ ਮੈਟਰੋ ਸਿਟੀ ਜਾਂ ਸ਼ਹਿਰੀ ਇਲਾਕੇ 'ਚ ਘੱਟੋ-ਘੱਟ ਬੈਲੇਂਸ 3 ਹਜ਼ਾਰ ਰੁਪਏ ਰਹਿ ਜਾਵੇਗਾ। ਇਸ ਤਰ੍ਹਾਂ ਨਾਲ ਮੈਟਰੋ ਸਿਟੀ ਦੇ ਬੈਂਕ ਗਾਹਕ ਨੂੰ 2 ਹਜ਼ਾਰ ਰੁਪਏ ਦੀ ਰਾਹਤ ਮਿਲੀ ਹੈ।
ਇਸ ਤਰ੍ਹਾਂ ਸ਼ਹਿਰੀ ਇਲਾਕੇ ਦੇ ਗਾਹਕਾਂ ਨੂੰ ਪੈਨਲਟੀ ਦੇ ਮੋਰਚੇ 'ਤੇ ਵੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ 'ਚ ਕਿਸੇ ਦੇ ਖਾਤੇ ਦਾ ਘੱਟੋ-ਘੱਟ ਬੈਲੇਂਸ 3,000 ਰੁਪਏ ਤੋਂ 75 ਫੀਸਦੀ ਤੋਂ ਜ਼ਿਆਦਾ ਘੱਟ ਹੋਇਆ ਤਾਂ 15 ਰੁਪਏ ਅਤੇ ਜੀ.ਐਸ.ਟੀ. ਦਾ ਜੁਰਮਾਨਾ ਲੱਗੇਗਾ। ਮੌਜੂਦਾ ਸਮੇਂ 'ਚ ਜੁਰਮਾਨੇ ਦੀ ਰਾਸ਼ੀ 80 ਰੁਪਏ ਹੈ। ਦੂਜੇ ਪਾਸੇ 50 ਤੋਂ 75 ਫੀਸਦੀ ਘੱਟ ਬੈਲੇਂਸ ਰੱਖਣ ਵਾਲੇ ਨੂੰ 12 ਰੁਪਏ ਅਤੇ ਜੀ.ਐਸ.ਟੀ. ਦਾ ਭੁਗਤਾਨ ਕਰਨਾ ਹੋਵੇਗਾ ਜਿਹੜਾ ਕਿ ਮੌਜੂਦਾ ਸਮੇਂ 'ਚ 60 ਰੁਪਏ ਅਤੇ ਜੀ.ਐਸ.ਟੀ. ਹੈ।
ਬੈਂਕ 'ਚ RTGS ਸਸਤਾ
ਜੇਕਰ ਕੋਈ ਵਿਅਕਤੀ ਬੈਂਕ ਸ਼ਾਖਾ 'ਚ ਜਾ ਕੇ RTGS ਕਰਦਾ ਹੈ ਤਾਂ ਉਸਨੂੰ ਘੱਟ ਚਾਰਜ ਦੇਣਾ ਹੋਵੇਗਾ। ਹਾਲਾਂਕਿ ਨੈੱਟਬੈਂਕਿੰਗ, ਮੋਬਾਇਲ ਬੈਂਕਿੰਗ ਜਾਂ ਫਿਰ ਯੋਨੋ ਐਪ ਤੋਂ ਕੀਤੇ ਜਾਣ ਵਾਲੇ ਟਰਾਂਜੈਕਸ਼ਨ'ਤੇ ਕੋਈ ਚਾਰਜ ਨਹੀਂ ਲੱਗੇਗਾ।
- 1 ਅਕਤੂਬਰ ਤੋਂ 2 ਤੋਂ 5 ਲੱਖ ਰੁਪਏ ਤੱਕ ਦੇ RTGS 'ਤੇ 20 ਰੁਪਏ ਜੀ.ਐਸ.ਟੀ. ਦੇ ਨਾਲ ਚਾਰਜ ਦੇਣਾ ਹੋਵੇਗਾ। ਮੌਜੂਦਾ ਸਮੇਂ 'ਚ ਇਹ 2 ਤੋਂ 5 ਲੱਖ ਰੁਪਏ ਤੱਕ ਦੇ RTGS 'ਤੇ 25 ਰੁਪਏ ਹੈ।
- 5 ਲੱਖ ਤੋਂ ਜ਼ਿਆਦਾ ਦੀ RTGS 'ਤੇ 40 ਰੁਪਏ + ਜੀ.ਐਸ.ਟੀ. ਦਾ ਚਾਰਜ ਦੇਣਾ ਹੋਵੇਗਾ। ਹੁਣ 5 ਲੱਖ ਰੁਪਏ ਤੋਂ ਉੱਪਰ ਦੇ RTGS 'ਤੇ 50 ਰੁਪਏ ਦਾ ਚਾਰਜ ਦੇਣਾ ਹੁੰਦਾ ਹੈ।
17.6 ਲੱਖ 'ਚ ਨੀਲਾਮ ਹੋਇਆ 21 ਕਿਲੋ ਦਾ ਵਿਸ਼ਾਲ ਲੱਡੂ
NEXT STORY