ਯਮੁਨਾਨਗਰ— ਚੋਰਾਂ ਨੇ ਇਕ ਵਾਰ ਖਾਲੀ ਘਰ ਨੂੰ ਨਿਸ਼ਾਨਾ ਬਣਾਇਆ। ਇਸ ਵਾਰ ਵਾਰਦਾਤ ਜਗਾਧਰੀ ਦੇ ਮੁੱਖਰਜੀ ਪਾਰਕ ਦੀ ਹੈ। ਚੋਰ ਘਰ ਤੋਂ ਨਕਦੀ ਅਤੇ ਗਹਿਣੇ 'ਤੇ ਹੱਥ ਸਾਫ ਕਰ ਗਏ। ਜਗਾਧਰੀ ਸ਼ਹਿਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਲੋਨੀ ਦੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬੀਮਾਰ ਚੱਲ ਰਹੇ ਸਨ। ਉਹ ਐਤਵਾਰ ਨੂੰ ਘਰ ਦਾ ਤਾਲਾ ਲਗਾ ਕੇ ਆਪਣੀ ਪਤਨੀ ਨਾਲ ਪਿਤਾ ਦਾ ਇਲਾਜ ਕਰਵਾਉਣ ਲਈ ਦਿੱਲੀ ਚਲੇ ਗਏ।
ਰਾਤੀ ਕਰੀਬ 11 ਵਜੇ ਵਾਪਸ ਆਪਣੇ ਘਰ 'ਤੇ ਆਏ ਤਾਂ ਘਰ ਦਾ ਤਾਲਾ ਟੁੱਟਿਆ ਦੇਖ ਉਨ੍ਹਾਂ ਨੂੰ ਚੋਰੀ ਦਾ ਸ਼ੱਕ ਹੋਇਆ। ਅੰਦਰ ਜਾ ਕੇ ਦੇਖਿਆ ਦਾਂ ਘਰ ਦਾ ਪੂਰਾ ਸਮਾਨ ਬਿਖਰਿਆ ਪਿਆ ਸੀ। ਇਸ ਦੇ ਇਲਾਵਾ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਲ। ਅਲਮਾਰੀਆਂ ਨੂੰ ਵੀ ਤੋੜਿਆ ਹੋਇਆ ਸੀ। ਸੂਚਨਾ 'ਤੇ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮਕਾਨ ਮਾਲਕ ਮੁਤਾਬਕ ਚੋਰ ਉਨ੍ਹਾਂ ਦੇ ਘਰੋਂ 45 ਹਜ਼ਾਰ ਦੀ ਨਕਦੀ ਲੈ ਗਏ। ਇਸਦੇ ਨਾਲ ਹੀ ਇਕ ਸੋਨੇ ਦੀ ਚੈਨ, 2 ਸੋਨੇ ਦੀ ਅੰਗੂਠੀਆਂ, 2 ਚੂੜੀਆਂ ਅਤੇ ਹੋਰ ਸਮਾਨ ਚੋਰ ਕਰਕੇ ਲੈ ਗਏ।
ਕਸ਼ਮੀਰ 'ਚ 250 ਅੱਤਵਾਦੀ ਸਰਗਰਮ
NEXT STORY