ਗੁੰਟੂਰ— ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਤਿੰਨ ਮੰਜ਼ਲਾ ਇਮਾਰਤ ਅਚਾਨਕ ਹੀ ਡਿੱਗ ਗਈ। ਹਾਦਸੇ ਤੋਂ ਕੁਝ ਦਿਨ ਪਹਿਲਾਂ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ, ਇਸ ਲਈ ਕੋਈ ਹਤਾਹਤ ਨਹੀਂ ਹੋਇਆ। ਇਮਾਰਤ ਦੇ ਢਹਿਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਗੁੰਟੂਰ ਨਗਰ ਨਿਗਮ ਨੇ ਸੜਕ ਚੌੜੀ ਕਰਨ ਲਈ ਕੁਝ ਦਿਨ ਪਹਿਲਾਂ ਹੀ ਇਮਾਰਤ ਦੇ ਮਾਲਕ ਨੂੰ ਨੋਟਿਸ ਦਿੱਤਾ ਸੀ। ਇਸ 'ਚ ਇਮਾਰਤ ਦੇ ਇਕ ਹਿੱਸੇ ਨੂੰ ਢਾਹਿਆ ਜਾਣਾ ਸੀ।
ਇਮਾਰਤ ਦੇ ਮਾਲਕ ਦੇ ਨਰਸਿੰਘਾ ਰਾਵ ਨੇ 12 ਸਾਲ ਪਹਿਲਾਂ ਇਸ ਨੂੰ ਬਣਵਾਇਆ ਸੀ ਅਤੇ ਉਸ ਦਾ ਕੁਝ ਹਿੱਸਾ ਕਿਰਾਏ 'ਤੇ ਦਿੱਤਾ ਸੀ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਹੈ ਕਿ ਹਾਦਸੇ ਤੋਂ ਪਹਿਲਾਂ ਨਿਗਮ ਦੇ ਠੇਕੇਦਾਰ ਦੇ ਕਰਮਚਾਰੀ ਇਮਾਰਤ ਦੇ ਨੇੜੇ ਹੀ ਨਾਲੀ ਖੋਦ ਰਹੇ ਸਨ। ਉੱਥੇ ਹੀ ਇਸ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਪਹਿਲਾਂ ਤੋਂ ਹਿੱਲ ਰਹੀ ਸੀ। ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਸ਼ਾਮ ਕਰੀਬ 4 ਵਜੇ ਇਮਾਰਤ ਦੇ ਡਿੱਗਣ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਿਆ।
ਪੈਲੇਟ ਗਨ ਦੀ ਵਰਤੋਂ ਬੰਦ ਕੀਤੀ ਜਾਵੇ, ਵੱਖਵਾਦੀਆਂ ਨੇ ਕੇਂਦਰ ਸਰਕਾਰ ਤੋਂ ਕੀਤੀ ਮੰਗ
NEXT STORY