ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਬਾਹਰ ਹੋਣ ਦੇ 15 ਦਿਨ ਦੇ ਅੰਦਰ ਹੀ 'ਪੀਪਲਜ਼ ਡੈਮੋਕ੍ਰੇਟਿਕ ਪਾਰਟੀ' ਦੀ ਚੀਫ ਨੂੰ ਇਕ ਹੋਰ ਮੁਸ਼ਕਿਲ ਚੋਂ ਨਿਕਲਣਾ ਪੈ ਸਕਦਾ ਹੈ। ਸੋਮਵਾਰ ਨੂੰ ਪੀ.ਡੀ.ਪੀ. ਦੇ ਤਿੰਨ ਐੈੱਮ.ਐੈੱਲ.ਏ. ਨੇ ਘੋਸ਼ਣਾ ਕੀਤੀ ਕਿ ਉਹ ਪਾਰਟੀ ਛੱਡ ਰਹੇ ਹਨ। ਇਨ੍ਹਾਂ ਵਿਧਾਇਕਾਂ ਨੇ ਅਜਿਹੇ ਸਮੇਂ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ, ਜਦੋਂ ਅਜਿਹੀ ਰਿਪੋਰਟ ਆ ਰਹੀ ਹੈ ਕਿ ਰਾਜ 'ਚ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਮਹਿਬੂਬਾ ਮੁਫਤੀ ਨੂੰ ਆਪਣਾ ਸਮਰਥਨ ਦੇ ਸਕਦੀ ਹੈ। ਹਾਲਾਂਕਿ ਕਾਂਗਰਸ ਨੇ ਅਧਿਕਾਰਿਕ ਰੂਪ ਨਾਲ ਇਸ ਦਾ ਖੰਡਨ ਕੀਤਾ ਹੈ।
ਮਹਿਬੂਬਾ ਮੁਫਤੀ ਦੇ ਖਿਲਾਫ ਵਿਰੋਧ ਦਾ ਐਲਾਨ ਉਨ੍ਹਾਂ ਦੀ ਹੀ ਸਰਕਾਰ 'ਚ ਮੰਤਰੀ ਰਹੇ ਇਮਰਾਨ ਰਜ਼ਾ ਨੇ ਦੱਸਿਆ। ਇਮਰਾਨ ਨੇ ਮਹਿਬੂਬਾ ਮੁਫਤੀ 'ਤੇ ਨਿਸ਼ਾਨਾ ਕੱਸਦੇ ਹੋਏ ਉਨ੍ਹਾਂ 'ਤੇ ਪਾਰਟੀ ਅਤੇ ਸਾਬਕਾ ਪੀ.ਡੀ.ਪੀ.-ਭਾਜਪਾ ਗੱਠਜੋੜ ਸਰਕਾਰ 'ਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਇਆ ਹੈ। ਇਮਰਾਨ ਨੇ ਕਿਹਾ, ''ਮਹੂਬਬਾ ਮੁਫਤੀ ਨੇ ਪੀ.ਡੀ.ਪੀ. ਨੂੰ ਨਾ ਕੇਵਲ ਪਾਰਟੀ ਦੇ ਰੂਪ 'ਚ ਨਾਕਾਮ ਕੀਤਾ ਬਲਕਿ ਆਪਣੇ ਪਿਤਾ ਮੁਫਤੀ ਮੁਹੰਮਦ ਸਈਦ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਤੋੜਿਆ ਹੈ, ਜੋ ਉਨ੍ਹਾਂ ਨੇ ਦੇਖੇ ਸਨ।
ਕਾਂਗਰਸ-ਪੀ.ਡੀ.ਪੀ. ਅਤੇ ਹੋਰ ਦਲ ਬਣਾ ਸਕਦੇ ਹਨ ਸਰਕਾਰ
ਸੂਬੇ 'ਚ ਸਰਕਾਰ ਬਣਾਉਣ ਲਈ 44 ਵਿਧਾਇਕਾਂ ਦੀ ਜ਼ਰੂਰਤ ਹਨ। ਪੀ.ਡੀ.ਪੀ. ਕੋਲ 28 ਵਿਧਾਇਕ ਹਨ, ਜਦੋਂਕਿ ਕਾਂਗਰਸ ਦੇ ਕੋਲ 12 ਵਿਧਾਇਕ ਹਨ। ਜੇਕਰ ਸਰਕਾਰ ਬਣਾਉਣ ਦੀ ਗੱਲ ਆਈ ਤਾਂ ਇਸ ਤੋਂ ਬਾਅਦ ਵੀ ਦੋਵਾਂ ਪਾਰਟੀਆਂ ਨੂੰ ਸੂਬੇ 'ਚ ਸਰਕਾਰ ਬਣਾਉਣ ਲਈ 4 ਵਿਧਾਇਕਾਂ ਦੀ ਜ਼ਰੂਰਤ ਹੋਵੇਗੀ, ਜੋ ਕਿ 3 ਆਜ਼ਾਦ ਵਿਧਾਇਕ ਅਤੇ 1-1 ਸੀ.ਪੀ.ਆਈ.ਐੈੱਮ.-ਜੇ.ਕੇ.ਡੀ.ਐੈੱਫ. ਵਿਧਾਇਕ ਨਾਲ ਪੂਰੀ ਹੋ ਸਕਦੀ ਹੈ।
ਭਾਜਪਾ ਨੇਤਾ ਨੇ ਮਹਿਲਾ ਪੁਲਸ ਅਧਿਕਾਰੀ ਦੀ ਪਾੜੀ ਵਰਦੀ
NEXT STORY