ਮੇਂਢਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਬੁੱਧਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਇਕ ਬਾਰੂਦੀ ਸੁਰੰਗ ਧਮਾਕੇ 'ਚ ਤਿੰਨ ਫ਼ੌਜੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਫ਼ੌਜੀ ਮੇਂਢਰ ਸੈਕਟਰ 'ਚ ਫਗਵਾਰੀ ਗਲੀ ਇਲਾਕੇ 'ਚ ਗਸ਼ਤ ਲਗਾ ਰਹੇ ਸਨ। ਇਸ ਦੌਰਾਨ ਬਾਰੂਦੀ ਸੁਰੰਗ 'ਚ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਮੈਡੀਕਲ ਸੁਵਿਧਾ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮੀਆਂ 'ਚੋਂ 2 ਫ਼ੌਜੀਆਂ ਨੂੰ ਵਿਸ਼ੇਸ਼ ਇਲਾਜ ਲਈ ਰਾਜੌਰੀ ਦੇ ਇਕ ਫ਼ੌਜ ਹਸਪਤਾਲ 'ਚ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਰੋਕਣ ਲਈ ਐੱਲ.ਓ.ਸੀ. ਕੋਲ ਖੇਤਰ ਬਾਰੂਦੀ ਸੁਰੰਗ ਨਾਲ ਭਰੇ ਹੋਏ ਹਨ। ਕਦੇ-ਕਦੇ ਮੀਂਹ ਨਾਲ ਬਾਰੂਦੀ ਸੁਰੰਗਾਂ ਆਪਣੀ ਜਗ੍ਹਾ ਤੋਂ ਹਟ ਜਾਂਦੀਆਂ ਹਨ, ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸ਼ਟੀਕਰਨ ਦੀ ਸਿਆਸਤ ਵਿਕਾਸ ਦੀ ਰਾਹ ’ਚ ਸਭ ਤੋਂ ਵੱਡਾ ਰੋੜਾ : ਮੋਦੀ
NEXT STORY