ਨਵੀਂ ਦਿੱਲੀ (ਵਾਰਤਾ)- ਭਾਰਤੀ ਰੇਲਵੇ ਦੀ ਨਵੀਂ ਪੀੜੀ ਦੀ ਵੰਦੇ ਭਾਰਤ ਟ੍ਰੇਨ ਦੇ ਸਾਰੇ ਪ੍ਰੀਖਣ ਅੱਜ ਸਫਲਤਾਪੂਰਵਕ ਪੂਰੇ ਹੋ ਗਏ ਹਨ ਅਤੇ ਹੁਣ ਇਹ ਗੱਡੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਯਾਤਰੀਆਂ ਦੀ ਸੇਵਾ ਲਈ ਤਿਆਰ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਦਾ ਨਵਾਂ ਰੈਕ ਪਹਿਲਾਂ ਤੋਂ ਹਲਕਾ ਹੈ ਅਤੇ ਨਵੀਂ ਆਧੁਨਿਕ ਬੋਗੀ ਡਿਜ਼ਾਈਨ ਦੇ ਕਾਰਨ ਇਹ ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਿਨਾਂ ਕੋਈ ਝਟਕਾ ਜਾਂ ਕੰਪਨ ਦੇ ਦੌੜਨ ਵਿਚ ਸਮਰੱਥ ਹੈ। ਪਹਿਲੀ ਵੰਦੇ ਭਾਰਤ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਦੇ ਅਨੁਕੂਲ ਹੈ।
ਇਹ ਵੀ ਪੜ੍ਹੋ : 102 ਸਾਲਾ ਬਜ਼ੁਰਗ ਨੇ ਕੱਢੀ ਬਰਾਤ, DC ਦਫ਼ਤਰ ਪਹੁੰਚ ਬੋਲਿਆ-ਥਾਰਾ ਫੂਫਾ ਜ਼ਿੰਦਾ ਹੈ, ਜਾਣੋ ਪੂਰਾ ਮਾਮਲਾ
ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੇ 75 ਰੈਕਾਂ ਦਾ ਨਿਰਮਾਣ ਅਗਲੇ ਮਹੀਨੇ ਤੋਂ ਚੇਨਈ ਵਿਚ ਇੰਟੀਗ੍ਰਲ ਕੋਚ ਕਾਰਖਾਨੇ ਵਿਚ ਸ਼ੁਰੂ ਹੋ ਜਾਵੇਗਾ ਅਤੇ ਹਰ ਮਹੀਨੇ 2-3 ਤੋਂ ਸ਼ੁਰੂ ਹੋ ਕੇ 8-10 ਰੈਕ ਪ੍ਰਤੀ ਮਹੀਨਾ ਤੱਕ ਬਣਨ ਲੱਗਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਮੁਤਾਬਕ ਵੰਦੇ ਭਾਰਤ ਦੇ ਭਵਿੱਖ ਵਿਚ ਬਣਨ ਵਾਲੇ 400 ਰੈਕ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਿਚ ਸਮਰੱਥ ਹੋਣਗੇ, ਜਿਨ੍ਹਾਂ ਨੂੰ ਵਿਕਸਿਤ ਦੇਸ਼ਾਂ ਵਿਚ ਨਿਰਯਾਤ ਵੀ ਕੀਤਾ ਜਾਵੇਗਾ। ਪਹਿਲੀ ਵੰਦੇ ਭਾਰਤ ਟ੍ਰੇਨ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ 54.6 ਸਕਿੰਟ ਵਿਚ ਫੜ੍ਹਦੀ ਸੀ ਜਦਕਿ ਨਵੀਂ ਵੰਦੇ ਭਾਰਤ 52 ਸਕਿੰਟ ਵਿਚ ਇਸ ਰਫ਼ਤਾਰ ਸੀਮਾ ਨੂੰ ਪਾਰ ਕਰ ਲੈਂਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY