ਬੱਧਨੀ : ਆਪਣੀ ਜ਼ਮੀਨ ਦਾ ਕਬਜ਼ਾ ਲੈਣ ਲਈ 12 ਸਾਲਾਂ ਤੋਂ ਭਟਕ ਰਹੇ ਪਿੰਡ ਹੋਡਾ ਦੇ ਆਦਿਵਾਸੀ ਪਰਿਵਾਰ ਨੂੰ ਆਖਰ ਮੁੱਖ ਮੰਤਰੀ ਦੇ ਪਿੰਡ ਜੈਤ ਨੇੜੇ ਬੱਸ ਸਟੈਂਡ ਮੱਛਬਾਈ ਵਿਖੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਦੱਸ ਦੇਈਏ ਕਿ ਜਿੱਥੇ ਇਕ ਪਾਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਦਿਵਾਸੀ ਵੋਟਰਾਂ ਨੂੰ ਲੁਭਾਉਣ ਲਈ ਟੰਟਿਆ ਭੀਲ ਮਾਮਾ ਬਿਰਸਾ ਮੁੰਡਾ ਆਦਿ ਦੀ ਜਯੰਤੀ ਮਨਾ ਰਹੇ ਹਨ।
ਦੂਜੇ ਪਾਸੇ ਉਨ੍ਹਾਂ ਦੇ ਆਪਣੇ ਹਲਕੇ ’ਚ ਹੀ ਆਦਿਵਾਸੀਆਂ ਨੂੰ ਆਪਣੀ ਜ਼ਮੀਨ ’ਤੇ 12 ਸਾਲ ਬਾਅਦ ਵੀ ਕਬਜ਼ਾ ਨਹੀਂ ਮਿਲ ਸਕਿਆ। ਉੱਥੇ ਹੀ ਪ੍ਰਸ਼ਾਸਨ ਦੇ ਬੂਹੇ 'ਤੇ ਕਈ ਵਾਰ ਅਰਜ਼ੀ ਲੈ ਕੇ ਪਰੇਸ਼ਾਨ ਹੋਏ ਆਦਿਵਾਸੀਆਂ ਨੂੰ ਆਖ਼ਰਕਾਰ ਧਰਨਾ ਦੇਣ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ।
ਦੱਸਣਯੋਗ ਹੈ ਕਿ ਪਿੰਡ ਹੋਡਾ ਦੀ ਆਦੀਵਾਸੀ ਔਰਤ ਸੁਮਨ ਅਤੇ ਪੰਜ ਹੋਰ ਪਰਿਵਾਰਾਂ ਨੂੰ 2011 ’ਚ ਸਰਕਾਰ ਵੱਲੋਂ ਖੇਤੀ ਲਈ ਜ਼ਮੀਨ ਠੇਕੇ ’ਤੇ ਦਿੱਤੀ ਗਈ ਸੀ, 10 ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਅੱਜ ਤੱਕ ਸੁਮਨ ਸਮੇਤ ਹੋਰ ਪਰਿਵਾਰਾਂ ਨੂੰ ਦਿੱਤੀ ਹੋਈ ਜ਼ਮੀਨ ’ਤੇ ਪ੍ਰਸ਼ਾਸਨ ਕਬਜ਼ਾ ਦਿਵਾਉਣ ’ਚ ਨਾਕਾਮ ਰਿਹਾ ਹੈ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ ਹੈ।
ਇਸਰੋ ਦੀ ਗੁਪਤ ਜਾਣਕਾਰੀ 'ਚ ਸੰਨ੍ਹ ਲਾਉਣ ਦੀ ਕੋਸ਼ਿਸ਼! ਕੇਰਲ ਪੁਲਸ ਦਾ ਵੀ ਆਇਆ ਨਾਂ, ਜਾਣੋ ਪੂਰਾ ਮਾਮਲਾ
NEXT STORY