ਬੀਕਾਨੇਰ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਟਰੱਕ ਚੱਲਦੀ ਕਾਰ ਦੇ ਉੱਪਰ ਪਲਟ ਗਿਆ। ਕਾਰ ਵਿਚ 6 ਲੋਕ ਸਵਾਰ ਸਨ, ਜੋ ਕਿ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਹਾਦਸੇ ਮਗਰੋਂ ਜ਼ਖ਼ਮੀ ਹੋਏ ਲੋਕ ਕਾਫੀ ਦੇਰ ਤੱਕ ਟਰੱਕ ਹੇਠਾਂ ਦੱਬੇ ਰਹੇ। ਟਰੱਕ ਹੇਠਾਂ ਦੱਬਣ ਕਾਰਨ ਕਾਰ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਕਾਨੇਰ ਤੋਂ 20 ਕਿਲੋਮੀਟਰ ਦੂਰ ਦੇਸ਼ਨੋਕ ਪੁਲ ਉੱਪਰ ਵਾਪਰਿਆ।
ਦਰਅਸਲ ਬੁੱਧਵਾਰ ਦੇਰ ਰਾਤ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕੋਲੇ ਨਾਲ ਲੱਦਿਆ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਨੇੜੇ ਤੋਂ ਲੰਘ ਰਹੀ ਕਾਰ 'ਤੇ ਪਲਟ ਗਿਆ। ਕਾਰ ਟਰੱਕ ਹੇਠਾਂ ਦੱਬਣ ਕਾਰਨ ਪਿਚਕ ਗਈ ਅਤੇ ਉਸ ਵਿਚ ਸਵਾਰ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਕਾਰ ਸਵਾਰ ਸਾਰੇ ਲੋਕ ਨੋਖਾ ਦੇ ਰਹਿਣ ਵਾਲੇ ਸਨ ਅਤੇ ਦੇਸ਼ਨੋਕ ਵਿਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਏ ਸਨ। ਮ੍ਰਿਤਕਾਂ ਵਿਚ ਦੋ ਸਕੇ ਭਰਾ ਵੀ ਸਨ।

ਓਧਰ ਬੀਕਾਨੇਰ ਦੇ SP ਕਾਵੇਂਦਰ ਸਾਗਰ ਨੇ ਦੱਸਿਆ ਕਿ ਇਹ ਹਾਦਸਾ ਦੇਸ਼ਨੋਕ ਸਥਿਤ ਇਕ ਪੁਲ ਉੱਪਰ ਵਾਪਰਿਆ। ਟਰੱਕ ਵਿਚ ਕੋਲਾ ਭਰਿਆ ਹੋਇਆ ਸੀ। ਹਾਦਸੇ ਮਗਰੋਂ ਕਾਰ ਵਿਚ ਦੱਬੇ ਲੋਕਾਂ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਮੌਕੇ 'ਤੇ JCB ਅਤੇ ਕਰੇਨ ਨੂੰ ਬੁਲਾਇਆ ਗਿਆ। JCB ਤੋਂ ਕੋਲਾ ਹਟਾਇਆ ਗਿਆ ਅਤੇ ਕਰੇਨ ਜ਼ਰੀਏ ਟਰੱਕ ਨੂੰ ਹਟਾ ਕੇ ਕਾਰ ਵਿਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। SP ਨੇ ਕਿਹਾ ਕਿ ਕਾਰ ਵਿਚ ਸਵਾਰ ਸਾਰੇ 6 ਲੋਕਾਂ ਦੀ ਦੁਖ਼ਦ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨੋਖਾ ਦੇ ਪੰਚਰੀਆ ਚੌਕ ਵਾਸੀ ਸ਼ਿਆਮ ਸੁੰਦਰ ਨਾਈਂ, ਕਾਲੂਰਾਮ, ਦੁਆਰਕਾ ਪ੍ਰਸਾਦ, ਪੱਪੂ, ਮੂਲਚੰਦ ਅਤੇ ਅਸ਼ੋਕ ਸ਼ਾਮਲ ਹਨ।
ਕੇਂਦਰ ਸਰਕਾਰ ਦਾ ਇਕ ਹੋਰ ਵੱਡਾ ਐਲਾਨ, ਸ਼ੁਰੂ ਹੋਣ ਜਾ ਰਿਹੈ 4,500 ਕਰੋੜ ਰੁਪਏ ਦੀ ਲਾਗਤ ਵਾਲਾ ਇਹ Project
NEXT STORY