ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਬਿਨਾਂ ਵਿਰੋਧ ਵਿਧਾਨ ਪ੍ਰੀਸ਼ਦ ਮੈਂਬਰ ਬਣਨ ਵਾਲੇ ਹਨ, ਕਿਉਂਕਿ ਕਾਂਗਰਸ ਆਪਣਾ ਇਕ ਉਮੀਦਵਾਰ ਹਟਾਏਗੀ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਮੁਖੀ ਬਾਲਾ ਸਾਹਿਬ ਥੋਰਾਟ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇ ਐਤਵਾਰ ਨੂੰ ਐਲਾਨ ਦਿੱਤਾ ਕਿ ਉਸ ਨੇ 21 ਮਈ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 9 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਵਿਚ ਦੋ ਵਿਚੋਂ ਇਕ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਊਧਵ ਠਾਕਰੇ ਦਾ ਵਿਧਾਨ ਪ੍ਰੀਸ਼ਦ ਦਾ ਮੈੰਬਰ ਚੁਣਿਆ ਜਾਣਾ ਤੈਅ ਹੋ ਗਿਆ ਹੈ।
ਮਹਾਰਾਸ਼ਟਰ ਕਾਂਗਰਸ ਪ੍ਰਧਾਨ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਅਸੀਂ ਵਿਧਾਨ ਪ੍ਰੀਸ਼ਦ ਚੋਣਾਂ ਦੇ ਦੋ ਉਮੀਦਵਾਰਾਂ ਵਿਚੋਂ ਇਕ ਦਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਐਮ.ਵੀ.ਏ. (ਸ਼ਿਵਸੇਨਾ, ਰਾਕਾਂਪਾ ਅਤੇ ਕਾਂਗਰਸ ਦਾ ਮਹਾ ਵਿਕਾਸ ਫਰੰਟ ) 9 ਵਿਚੋਂ 5 ਸੀਟਾਂ 'ਤੇ ਉਮੀਦਵਾਰ ਉਤਾਰੇਗਾ।
ਜਲਦ ਖਤਮ ਹੋ ਜਾਵੇਗਾ ਲਾਕਡਾਊਨ, ਦਿੱਲੀ 'ਚ ਰੁਕਣਗੇ ਮਜ਼ਦੂਰ : ਕੇਜਰੀਵਾਲ
NEXT STORY