ਨੈਸ਼ਨਲ ਡੈਸਕ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਰਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ 'ਚ ਇਸ ਮਹੀਨੇ ਤੋਂ ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਵਭੂਮੀ ਉਤਰਾਖੰਡ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਯੂਨੀਫਾਰਮ ਸਿਵਲ ਕੋਡ ਕਾਨੂੰਨ ਹੋਵੇਗਾ। ਸੁਰੱਖਿਆ ਸਬੰਧੀ ਵੱਖ-ਵੱਖ ਕਾਨੂੰਨੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਇਆ ਹੈ। ਅਸੀਂ ਸਖ਼ਤ ਦੰਗਾ ਵਿਰੋਧੀ ਕਾਨੂੰਨ ਬਣਾਇਆ ਹੈ। ਅਸੀਂ ਨਕਲ ਵਿਰੋਧੀ ਕਾਨੂੰਨ ਵੀ ਬਣਾਇਆ ਹੈ।
ਸੀ.ਐਮ. ਧਾਮੀ ਨੇ ਇਹ ਵੱਡਾ ਐਲਾਨ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ 29ਵੇਂ ਉੱਤਰਰਾਯਣੀ ਮੇਲੇ ਦੇ ਉਦਘਾਟਨ ਦੌਰਾਨ ਕੀਤਾ। ਨਾਲ ਹੀ ਕਿਹਾ ਕਿ ਉੱਤਰਾਖੰਡ ਵਿੱਚ ਬਹੁਤ ਵਿਕਾਸ ਕਾਰਜ ਚੱਲ ਰਹੇ ਹਨ। ਦੇਵਭੂਮੀ 'ਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਆਮਦ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਗੰਗਾ ਕਾਰੀਡੋਰ ਬਣਾਵਾਂਗੇ। ਸ਼ਾਰਦਾ ਨਦੀ 'ਤੇ ਇਕ ਕਾਰੀਡੋਰ ਵੀ ਬਣਾਇਆ ਜਾ ਰਿਹਾ ਹੈ, ਇਸ 'ਤੇ ਕਾਫੀ ਕੰਮ ਸ਼ੁਰੂ ਹੋ ਚੁੱਕਾ ਹੈ।'
ਬਦਰੀਨਾਥ ਧਾਮ 'ਚ ਮਾਸਟਰ ਪਲਾਨ ਦੇ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ-CM ਧਾਮੀ
ਸੂਬੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ 'ਤੇ ਰੌਸ਼ਨੀ ਪਾਉਂਦੇ ਹੋਏ, ਸੀ.ਐਮ. ਧਾਮੀ ਨੇ ਕਿਹਾ ਕਿ ਬਾਬਾ ਕੇਦਾਰਨਾਥ ਵਿਖੇ ਪੁਨਰ ਨਿਰਮਾਣ ਚੱਲ ਰਿਹਾ ਹੈ। ਉੱਥੇ ਉਪ ਚੋਣਾਂ ਹੋਈਆਂ ਅਤੇ ਉੱਥੇ ਭਾਜਪਾ ਜਿੱਤ ਗਈ। ਬਦਰੀਨਾਥ ਧਾਮ ਵਿੱਚ ਮਾਸਟਰ ਪਲਾਨ ਦੇ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ। ਕੁਮਾਉਂ ਖੇਤਰ ਦੇ ਸਾਰੇ ਮੰਦਰਾਂ ਦੇ ਸੁੰਦਰੀਕਰਨ ਅਤੇ ਪੁਨਰ ਨਿਰਮਾਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਜ਼ਿਆਦਾ ਸ਼ਰਧਾਲੂ ਪੂਰਨਾਗਿਰੀ ਜਾਂਦੇ ਹਨ। ਉਨ੍ਹਾਂ ਕਿਹਾ, 'ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਹੁਣ ਅਸੀਂ ਉੱਥੇ ਸ਼ਾਰਦਾ ਕੋਰੀਡੋਰ ਬਣਾਵਾਂਗੇ ਜੋ ਕਿ ਸੁੰਦਰ ਘਾਟ ਬਣਾਏਗਾ ਅਤੇ ਸੁੰਦਰੀਕਰਨ ਕਰੇਗਾ। ਉਤਰਾਖੰਡ ਨੂੰ 'ਡੈਸਟੀਨੇਸ਼ਨ ਵੈਡਿੰਗ' ਅਤੇ ਸੈਰ-ਸਪਾਟੇ ਦੇ ਰੂਪ 'ਚ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਵਿਦੇਸ਼ਾਂ ਦੀ ਬਜਾਏ ਦੇਵਭੂਮੀ 'ਚ ਵਿਆਹ ਅਤੇ ਹੋਰ ਸਮਾਰੋਹ ਆਯੋਜਿਤ ਕਰਨ।
ਤਿਰੂਪਤੀ ’ਚ ਭਾਜੜ ਦੀ ਘਟਨਾ ਦੀ ਨਿਆਇਕ ਜਾਂਚ ਹੋਵੇਗੀ : CM ਨਾਇਡੂ
NEXT STORY