ਹੈਦਰਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 28 ਜਨਵਰੀ, ਐਤਵਾਰ ਨੂੰ ਹੋਣ ਵਾਲਾ ਤੇਲੰਗਾਨਾ ਦਾ ਪ੍ਰਸਤਾਵਿਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਜੀ. ਕਿਸ਼ਨ ਰੈੱਡੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸ਼ਾਹ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਐਤਵਾਰ ਤੇਲੰਗਾਨਾ ਦਾ ਦੌਰਾ ਕਰਨਾ ਸੀ ਪਰ ਕੁਝ ਹੋਰ ਜ਼ਰੂਰੀ ਕੰਮਾਂ ਕਾਰਨ ਉਨ੍ਹਾਂ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ਾਹ ਨੇ ਹੈਦਰਾਬਾਦ, ਕਰੀਮਨਗਰ ਅਤੇ ਮਹਿਬੂਬਨਗਰ ਵਿੱਚ ਤਿੰਨ ਅਹਿਮ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਸੀ।
RBI ਰਿਪੋਰਟ : ਪੰਚਾਇਤਾਂ 'ਤੇ ਪੰਜਾਬ ਤੋਂ 4 ਗੁਣਾ ਤੇ ਹਰਿਆਣਾ ਤੋਂ 3 ਗੁਣਾ ਜ਼ਿਆਦਾ ਖਰਚ ਰਿਹੈ ਹਿਮਾਚਲ
NEXT STORY