ਸੰਯੁਕਤ ਰਾਸ਼ਟਰ(ਭਾਸ਼ਾ)— ਪਾਕਿਸਤਾਨੀ ਰਾਜਦੂਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਚਰਚਾ ਵਿਚ ਕਸ਼ਮੀਰ ਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਇਹ ਸਪਸ਼ਟ ਕੀਤਾ ਕਿ ਚਾਹੇ ਉਹ ਕਿੰਨੀਆਂ ਵੀ 'ਖੋਖਲੀ ਦਲੀਲਾਂ' ਦੇਣ, ਇਹ ਸੱਚਾਈ ਨਹੀਂ ਬਦਲ ਸਕਦੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਦੀ ਨੇ ਕੱਲ ਮਹਾਸਭਾ ਵਿਚ 'ਕਤਲੇਆਮ, ਯੁੱਧ ਅਪਰਾਧ, ਨਸਲੀ ਸਫਾਇਆ ਅਤੇ ਮਨੁੱਖਤਾ ਵਿਰੁੱਧ ਅਪਰਾਧ ਨੂੰ ਰੋਕਣ ਅਤੇ ਉਸ ਤੋਂ ਸੁਰੱਖਿਆ ਦੀ ਜ਼ਿੰਮੇਦਾਰੀ' ਵਿਸ਼ੇ 'ਤੇ ਹੋ ਰਹੀ ਚਰਚਾ ਦੌਰਾਨ ਕਿਹਾ ਸੀ ਕਿ ਕਸ਼ਮੀਰ ਕਤਲੇਆਮ ਵਰਗੇ 'ਗੰਭੀਰ ਅਪਰਾਧਾਂ' ਨਾਲ ਪੀੜਤ ਥਾਵਾਂ ਵਿਚ ਸ਼ਾਮਲ ਹੈ।
ਉੱਤਰ ਦੇਣ ਦੇ ਅਧਿਕਾਰ ਤਹਿਤ ਭਾਰਤ ਨੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਸੰਸਥਾ ਵਿਚ ਪਾਕਿਸਤਾਨ ਵੱਲੋਂ ਕਸ਼ਮੀਰ ਦਾ ਇਸ ਤਰ੍ਹਾਂ ਹਵਾਲਾ ਦਿੱਤੇ ਜਾਣ 'ਤੇ ਸਖਤ ਵਿਰੋਧ ਦਰਜ ਕਰਾਇਆ। ਉੱਤਰ ਦੇਣ ਦੇ ਅਧਿਕਾਰ ਦੇ ਤਹਿਤ, ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਸੰਦੀਪ ਕੁਮਾਰ ਬਿਆਪੂ ਨੇ ਕਿਹਾ, 'ਅਜਿਹੇ ਸਮੇਂ ਵਿਚ ਜਦੋਂ ਸਾਰਿਆਂ ਲਈ ਮਹੱਤਵ ਰੱਖਣ ਵਾਲੇ ਮੁੱਦੇ 'ਤੇ ਪਿਛਲੇ ਇਕ ਦਹਾਕੇ ਵਿਚ ਪਹਿਲੀ ਵਾਰ ਗੰਭੀਰ ਚਰਚਾ ਹੋ ਰਹੀ ਹੈ, ਅਜਿਹੇ ਵਿਚ ਅਸੀਂ ਦੇਖਿਆ ਕਿ ਇਕ ਪ੍ਰਤੀਨਿਧੀ ਨੇ ਫਿਰ ਤੋਂ ਭਾਰਤੀ ਰਾਜ ਜੰਮੂ-ਕਸ਼ਮੀਰ ਦਾ ਗਲਤ ਹਵਾਲਾ ਦੇਣ ਲਈ ਇਸ ਮੰਚ ਦੀ ਗਲਤ ਵਰਤੋਂ ਕੀਤੀ।' ਸੰਦੀਪ ਨੇ ਕਿਹਾ ਕਿ ਅਤੀਤ ਵਿਚ ਵੀ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਮੁੱਦਾ ਚੁੱਕਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ ਅਤੇ ਉਸ ਨੂੰ ਕੋਈ ਸਮਰਥਨ ਨਹੀਂ ਮਿਲਿਆ। ਉਨ੍ਹਾਂ ਕਿਹਾ, 'ਮੈਂ ਇਸ ਗੱਲ ਨੂੰ ਰਿਕਾਰਡ ਵਿਚ ਸ਼ਾਮਲ ਕਰਨਾ ਚਾਹਾਂਗਾ ਕਿ ਜੰਮੂ-ਕਸ਼ਮੀਰ ਰਾਜ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਹੈ। ਪਾਕਿਸਤਾਨ ਦੀ ਕੋਈ ਖੋਖਲੀ ਦਲੀਲ ਇਸ ਸੱਚਾਈ ਨੂੰ ਬਦਲ ਨਹੀਂ ਸਕਦੀ ਹੈ।'
ਦਾਜ ਲਈ ਸਹੁਰਾ ਪਰਿਵਾਰ ਨੇ ਵਿਆਹੁਤਾ ਦੀ ਕੀਤੀ ਕੁੱਟਮਾਰ, ਪਿਲਾਇਆ ਤੇਜ਼ਾਬ
NEXT STORY