ਬਾਰਾਬੰਕੀ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਾਰਾਬੰਕੀ ਜ਼ਿਲ੍ਹੇ ਦੇ ਸਫਦਰਗੰਜ ਖੇਤਰ 'ਚ ਇਕ ਵਿਅਕਤੀ ਨੇ ਆਪਣੀ ਵਿਆਹੀ ਭੈਣ ਦਾ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ। ਹੈਰਾਨੀ ਤਾਂ ਉਦੋਂ ਹੋਈ, ਜਦੋਂ ਭਰਾ ਖ਼ੁਦ ਥਾਣੇ ਜਾ ਪੁੱਜਾ ਅਤੇ ਉਸ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਥਾਣੇ ਜਾ ਕੇ ਦੋਸ਼ੀ ਭਰਾ ਬੋਲਿਆ ਕਿ ਸਾਬ੍ਹ ਮੈਂ ਆਪਣੀ ਭੈਣ ਦਾ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ। ਇੰਨਾ ਸੁਣਦੇ ਹੀ ਪੁਲਸ ਥਾਣੇ 'ਚ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਘਟਨਾ ਦੀ ਸੂਚਨਾ 'ਤੇ SP ਸਮੇਤ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਪੁਲਸ ਸੂਤਰਾਂ ਨੇ ਦੱਸਿਆ ਕਿ ਸਫਦਰਗੰਜ ਥਾਣਾ ਖੇਤਰ ਦੇ ਨਵੀਂ ਬਸਤੀ ਮੁਹੱਲੇ ਵਿਚ ਮੁਹੰਮਦ ਉਸਮਾਨ ਨਾਮੀ ਵਿਅਕਤੀ ਨੇ ਕਰੀਬ ਢਾਈ ਮਹੀਨੇ ਤੋਂ ਪੇਕੇ ਘਰ ਵਿਚ ਰਹਿ ਰਹੀ ਆਪਣੀ ਵਿਆਹੀ 30 ਸਾਲ ਜਮੀਲਾ ਬਾਨੋ ਦਾ ਸ਼ੁੱਕਰਵਾਰ ਤੜਕੇ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ
ਵਾਰਦਾਤ ਮਗਰੋਂ ਉਹ ਖ਼ੁਦ ਖੂਨ ਨਾਲ ਰੰਗੀ ਕੁਹਾੜੀ ਲੈ ਕੇ ਥਾਣੇ ਗਿਆ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਉਸਮਾਨ ਅਤੇ ਉਸ ਦੀ ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਵਾਰਦਾਤ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਮੁਤਾਬਕ ਆਂਢ-ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ ਉਸਮਾਨ ਨੂੰ ਆਪਣੀ ਭੈਣ ਜਮੀਲਾ 'ਤੇ ਕਈ ਗੱਲਾਂ ਨੂੰ ਲੈ ਕੇ ਸ਼ੱਕ ਸੀ। ਜਮੀਲਾ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਮਸੌਲੀ ਥਾਣਾ ਖੇਤਰ ਦੇ ਤ੍ਰਿਲੋਕਪੁਰ ਪਿੰਡ ਦੇ ਰਹਿਣ ਵਾਲੇ ਮੁਹੰਮਦ ਆਸਿਫ ਨਾਲ ਹੋਇਆ ਸੀ। ਦੋ ਦਿਨ ਪਹਿਲਾਂ ਆਸਿਫ ਜਮੀਲਾ ਨੂੰ ਲੈਣ ਵੀ ਆਇਆ ਸੀ ਪਰ ਉਹ ਉਸ ਨਾਲ ਨਹੀਂ ਗਈ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋੋ- ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ
NEXT STORY