ਇੰਦੌਰ— ਬਜਰੰਗ ਬਲੀ ਦੀ ਜਾਤੀ ਨੂੰ ਲੈ ਕੇ ਭਾਜਪਾ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਹਿੰਦੂ ਦੇਵਤਾ 'ਤੇ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਹੋਰ ਭਾਜਪਾ ਨੇਤਾਵਾਂ ਨਾਲ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਅਖਾੜਾ ਪ੍ਰੀਸ਼ਦ ਵਰਗੇ ਸੰਗਠਨਾਂ ਨਾਲ ਕੋਈ ਵੀ ਸੰਬੰਧ ਨਹੀਂ ਰੱਖਣਾ ਚਾਹੀਦਾ ਅਤੇ ਇਨ੍ਹਾਂ ਨੇਤਾਵਾਂ ਦਾ ਜਨਤਕ ਤੌਰ 'ਤੇ ਅਪਮਾਨ ਕੀਤਾ ਜਾਣਾ ਚਾਹੀਦਾ।'' ਉਨ੍ਹਾਂ ਨੇ ਕਿਹਾ,''ਹਨੂੰਮਾਨ ਜੀ ਨੂੰ ਲੈ ਕੇ ਬਹਿਸ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਬਜਰੰਗ ਬਲੀ ਨੂੰ ਦਲਿਤ ਕਹਿ ਕੇ ਕੀਤੀ ਸੀ। ਇਸ ਤੋਂ ਬਾਅਦ ਹੋਰ ਭਾਜਪਾ ਨੇਤਾਵਾਂ ਨੇ ਬਜਰੰਗ ਬਲੀ ਨੂੰ ਮੁਸਲਮਾਨ ਅਤੇ ਜਾਟ ਵੀ ਦੱਸ ਦਿੱਤਾ।'' 71 ਸਾਲਾ ਰਾਜ ਸਭਾ ਸੰਸਦ ਮੈਂਬਰ ਨੇ ਕਿਹਾ,''ਅਸੀਂ ਹਨੂੰਮਾਨ ਜੀ ਨੂੰ ਭਗਵਾਨ ਸ਼ੰਕਰ ਦਾ ਅਵਤਾਰ ਮੰਨਦੇ ਹਾਂ ਪਰ ਭਾਜਪਾ ਨੇਤਾ ਹਨੂੰਮਾਨ ਜੀ ਨੂੰ ਵੀ ਜਾਤੀ-ਧਰਮ ਦੇ ਮਾਮਲੇ 'ਚ ਘਸੀਟ ਰਹੇ ਹਨ। ਆਖਰ ਇਹ ਨੇਤਾ ਕਿਸ ਧਰਮ ਦੀ ਪਾਲਣਾ ਕਰ ਰਹੇ ਹਨ?''
ਉਨ੍ਹਾਂ ਨੇ ਮੰਗ ਕੀਤੀ ਕਿ ਯੋਗੀ ਅਤੇ ਹੋਰ ਭਾਜਪਾ ਨੇਤਾਵਾਂ ਨੂੰ ਭਗਵਾਨ ਹਨੂੰਮਾਨ 'ਤੇ ਆਪਣੇ ਅਪਮਾਨਜਨਕ ਬਿਆਨਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸੋਇਮ ਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਅਖਾੜਾ ਪ੍ਰੀਸ਼ਦ ਵਰਗੇ ਸੰਗਠਨਾਂ ਨੂੰ ਇਨ੍ਹਾਂ ਨੇਤਾਵਾਂ ਦਾ ਜਨਤਕ ਤੌਰ 'ਤੇ ਬਾਈਕਾਟ ਅਤੇ ਅਪਮਾਨ ਕਰਨਾ ਚਾਹੀਦਾ। ਦਿਗਵਿਜੇ ਨੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬਹੁਚਰਚਿਤ ਬਿਆਨ 'ਟਾਈਗਰ ਜ਼ਿੰਦਾ ਹੈ' 'ਤੇ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ,''ਟਾਈਗਰ (ਸ਼ਿਵਰਾਜ) ਨੇ ਨਹੁੰ ਅਤੇ ਦੰਦ ਤਾਂ ਨਿਕਲ ਚੁੱਕੇ ਹਨ। ਉਂਝ ਵੀ ਆਫ਼ਤ ਪੀੜਤ ਪ੍ਰਜਾਤੀ ਦੇ ਟਾਈਗਰ ਦੀ ਸੁਰੱਖਿਆ ਦੀ ਜਵਾਬਦਾਰੀ ਹੁਣ ਨਵੇਂ ਚੁਣੀ ਕਾਂਗਰਸ ਸਰਕਾਰ ਹੈ।'' ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀ ਕਰਜ਼ ਮੁਆਫ਼ੀ ਯੋਜਨਾ ਦੇ ਦਾਇਰੇ 'ਚ ਕਥਿਤ ਤੌਰ 'ਤੇ ਨਾ ਆਉਣ ਕਾਰਨ ਖੰਡਵਾ ਜ਼ਿਲੇ 'ਚ ਆਦਿਵਾਸੀ ਤਬਕੇ ਦੇ 45 ਸਾਲਾ ਕਿਸਾਨ ਨੇ ਹਾਲ ਹੀ 'ਚ ਖੁਦਕੁਸ਼ੀ ਕਰ ਲਈ ਹੈ। ਇਸ ਬਾਰੇ ਪੁੱਛੇ ਜਾਣ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਮੈਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ ਪਰ ਅਸੀਂ ਸੂਬੇ 'ਚ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਐਲਾਨ ਜੂਨ 2018 'ਚ ਕੀਤਾ ਸੀ। ਉਸ ਮਿਆਦ (ਜੂਨ 2018 ਤੱਕ) 'ਚ ਜਿੰਨੇ ਵੀ ਕਿਸਾਨ ਕਰਜ਼ਦਾਰ ਸਨ, ਉਨ੍ਹਾਂ ਦੇ ਕਰਜ਼ ਮੁਆਫ਼ ਹੋਣਗੇ।'' ਦਿਗਵਿਜੇ ਨੇ ਇਕ ਸਵਾਲ 'ਤੇ ਦੋਸ਼ ਲਗਾਇਆ ਕਿ ਵਿਆਪਮ ਘੁਟਾਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਇਨ੍ਹਾਂ ਹਾਲਾਤ 'ਚ ਵਿਆਪਮ ਮਾਮਲੇ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ 'ਤੇ ਅਸੀਂ ਅਧਿਐਨ ਕਰ ਰਹੇ ਹਨ।''
ਸਾਲ 2018 : ਹਰਿਆਣਾ ਦੀ ਸਿਆਸਤ 'ਚ ਹਲ-ਚਲ, ਇਨੈਲੋ ਹੋਈ ਦੋ-ਫਾੜ
NEXT STORY