ਲਖਨਊ- ਉੱਤਰ ਪ੍ਰਦੇਸ਼ 'ਚ ਇਕ ਅਧਿਆਪਕਾ ਦੇ 25 ਸਕੂਲਾਂ 'ਚ ਨਿਯੁਕਤੀ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਸੀ। ਅਨਾਮਿਕਾ ਸ਼ੁਕਲਾ ਦਾ ਨਾਂ ਇਕ ਹੀ ਅਹੁਦੇ 'ਤੇ 25 ਸਕੂਲਾਂ 'ਚ ਸੀ ਅਤੇ 13 ਮਹੀਨਿਆਂ 'ਚ ਉਹ ਇਕ ਕਰੋੜ ਰੁਪਏ ਦੀ ਤਨਖਾਹ ਲੈ ਚੁਕੀ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਅਨਾਮਿਕਾ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਸਗੰਜ ਪੁਲਸ ਨੇ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਸੀ। ਦਰਅਸਲ ਬੇਸਿਕ ਸਿੱਖਿਆ ਵਿਭਾਗ ਨੇ ਅਧਿਆਪਕਾਂ ਦਾ ਡਾਟਾਬੇਸ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਵਿਭਾਗ ਨੂੰ ਅਨਾਮਿਕਾ ਸ਼ੁਕਲਾ ਦਾ ਨਾਂ 25 ਸਕੂਲਾਂ ਦੀ ਲਿਸਟ 'ਚ ਮਿਲਿਆ ਸੀ। ਵਿਭਾਗ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਬੇਸਿਕ ਸਿੱਖਿਆ ਵਿਭਾਗ ਅਨੁਸਾਰ, ਹੁਣ ਅਧਿਆਪਕਾਂ ਨੂੰ ਡਿਜੀਟਲ ਡਾਟਾਬੇਸ ਬਣਾਇਆ ਜਾ ਰਿਹਾ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਕੇ.ਜੀ.ਬੀ.ਵੀ. ਨੇ ਕੰਮ ਕਰਨ ਵਾਲੀ ਅਧਿਆਪਕਾ ਅਮੇਠੀ, ਅੰਬੇਡਕਰਨਗਰ, ਰਾਏਬਰੇਲੀ, ਪ੍ਰਯਾਗਰਾਜ, ਅਲੀਗੜ੍ਹ ਅਤੇ ਹੋਰ ਜ਼ਿਲ੍ਹਿਆਂ 'ਚ ਇਕੱਠੇ 25 ਸਕੂਲਾਂ 'ਚ ਕਰਦੀ ਹੋਈ ਪਾਈ ਗਈ।
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਯੂ.ਪੀ. ਦੇ ਬੇਸਿਕ ਸਿੱਖਿਆ ਮੰਤਰੀ ਡਾ. ਸਤੀਸ਼ ਦਿਵੇਦੀ ਨੇ ਕਿਹਾ ਸੀ ਕਿ ਅਧਿਆਪਕਾ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ,''ਵਿਭਾਗ ਨੇ ਜਾਂਚ ਦਾ ਆਦੇਸ਼ ਦਿੱਤਾ ਹੈ ਅਤੇ ਦੋਸ਼ ਸੱਚ ਹੋਣ 'ਤੇ ਅਧਿਆਪਕਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਾਡੀ ਸਰਕਾਰ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਡਿਜ਼ੀਟਲ ਡਾਟਾਬੇਸ ਪਾਰਦਰਸ਼ਤਾ ਲਈ ਬਣਾਇਆ ਜਾ ਰਿਹਾ ਹੈ। ਜੇਕਰ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਸ਼ਮੂਲੀਅਤ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਇਕਰਾਰਨਾਮੇ ਦੇ ਆਧਾਰ 'ਤੇ ਕੇ.ਜੀ.ਬੀ.ਵੀ. ਸਕੂਲਾਂ 'ਚ ਵੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਵਿਭਾਗ ਇਕ ਅਧਿਆਪਕਾ ਬਾਰੇ ਤੱਥਾਂ ਦਾ ਪਤਾ ਲੱਗਾ ਰਿਹਾ ਹੈ।''
ਸ਼ਿਮਲਾ 'ਚ ਕਹਿਰ ਬਣ ਵਰ੍ਹਿਆ ਮੀਂਹ, 4 ਮੰਜ਼ਿਲਾ ਇਮਾਰਤ ਢਹਿ-ਢੇਰੀ (ਤਸਵੀਰਾਂ)
NEXT STORY