ਉਤਰਾਖੰਡ- ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੋਮਵਾਰ ਨੂੰ ਟਵੀਟ ਕਰ ਕੇ ਤੀਰਥ ਰਾਵਤ ਨੇ ਇਸ ਦੀ ਜਾਣਕਾਰੀ ਦਿੱਤੀ। ਰਾਵਤ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ।
![PunjabKesari](https://static.jagbani.com/multimedia/13_04_215265135tirath1-ll.jpg)
ਇਹ ਵੀ ਪੜ੍ਹੋ : ਉਤਰਾਖੰਡ ਦੇ CM ਬੋਲੇ- ‘ਫਟੀ ਜੀਨਸ’ ਪਹਿਨ ਰਹੀਆਂ ਕੁੜੀਆਂ, ਇਹ ਕਿਸ ਤਰ੍ਹਾਂ ਦੇ ਸੰਸਕਾਰ?
ਤੀਰਥ ਰਾਵਤ ਨੇ ਸੋਮਵਾਰ ਸਵੇਰੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ,''ਮੇਰੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਠੀਕ ਹਾਂ ਅਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਡਾਕਟਰਾਂ ਦੀ ਨਿਗਰਾਨੀ 'ਚ ਮੈਂ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਤੁਹਾਡੇ 'ਚੋਂ ਜੋ ਲੋਕ ਵੀ ਕੁਝ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਨ, ਕ੍ਰਿਪਾ ਸਾਵਧਾਨੀ ਵਰਤਣ ਅਤੇ ਆਪਣੀ ਜਾਂਚ ਕਰਵਾਉਣ।'' ਮੈਂ ਸਾਰਿਆਂ ਦੀ ਕੁਸ਼ਲ ਸਿਹਤ ਦੀ ਕਾਮਨਾ ਕਰਦਾ ਹਾਂ।
ਇਹ ਵੀ ਪੜ੍ਹੋ : 'ਫਟੀ ਜੀਨਸ' ਵਾਲੇ ਬਿਆਨ 'ਤੇ ਮੁਆਫ਼ੀ ਮੰਗਣ ਮਗਰੋਂ ਉੱਤਰਾਖੰਡ ਦੇ ਸੀ. ਐੱਮ. ਦਾ ਹੁਣ ਨਵਾਂ ‘ਗਿਆਨ’
ਟਵਿੱਟਰ 'ਤੇ ਟਰੈਂਡ ਕਰਨ ਲੱਗਾ 'JanataCurfew', ਅੱਜ ਦੇ ਦਿਨ ਸਾਲ ਪਹਿਲਾਂ PM ਨੇ ਕੀਤਾ ਸੀ ਐਲਾਨ
NEXT STORY