ਰਿਸ਼ੀਕੇਸ਼- ਉੱਤਰਾਖੰਡ 'ਚ ਰਿਸ਼ੀਕੇਸ਼ ਨੇੜੇ ਰਾਨੀਪੋਖਰੀ ਇਲਾਕੇ 'ਚ ਸੋਮਵਾਰ ਨੂੰ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 5 ਮੈਂਬਰਾਂ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪੁਲਸ ਨੇ ਮੁਲਜ਼ਮ ਮਹੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਰਿਆਣਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇਕੋ ਪਰਿਵਾਰ ਦੇ 6 ਜੀਆਂ ਦੀਆਂ ਮਿਲੀਆਂ ਲਾਸ਼ਾਂ
ਪ੍ਰਾਪਤ ਜਾਣਕਾਰੀ ਅਨੁਸਾਰ ਨਾਗਾਘੇਰ ਦੇ ਰਹਿਣ ਵਾਲੇ ਕੁਮਾਰ ਨੇ ਸਵੇਰੇ 7 ਵਜੇ ਆਪਣੀ ਮਾਂ, ਪਤਨੀ ਅਤੇ ਤਿੰਨ ਧੀਆਂ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਦੇਹਰਾਦੂਨ ਦੇ ਸੀਨੀਅਰ ਪੁਲਸ ਅਧਿਕਾਰੀ ਦਲੀਪ ਸਿੰਘ ਕੁੰਵਰ ਅਤੇ ਪੁਲਸ ਸੁਪਰਡੈਂਟ (ਦਿਹਾਂਤੀ) ਕਮਲੇਸ਼ ਉਪਾਧਿਆਏ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਉਪਾਧਿਆਏ ਨੇ ਦੱਸਿਆ ਕਿ ਕੁਮਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਚਾਕੂ ਨਾਲ ਮਾਰ ਮੁਕਾਇਆ ਪਰਿਵਾਰ
ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਇੱਥੇ ਨਾਗਾਘੇਰ ਵਿਚ ਰਹਿ ਰਿਹਾ ਸੀ ਅਤੇ ਸੋਮਵਾਰ ਸਵੇਰੇ ਮੁਲਜ਼ਮ ਨੇ ਆਪਣੀ ਮਾਂ ਬੀਤਨ ਦੇਵੀ (75), ਪਤਨੀ ਨੀਤੂ ਦੇਵੀ (36), ਤਿੰਨ ਧੀਆਂ ਦਾ ਕਤਲ ਕਰ ਦਿੱਤਾ। ਪੁਲਸ ਨੇ ਮੌਕੇ ਤੋਂ ਖੂਨ ਨਾਲ ਲਹੂ-ਲੁਹਾਣ ਚਾਕੂ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਮਾਰ ਦੀ ਇਕ ਧੀ ਤਪੋਵਨ ਵਿਚ ਆਪਣੀ ਭੂਆ ਦੇ ਘਰ ਗਈ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਉਪਾਧਿਆਏ ਨੇ ਦੱਸਿਆ ਕਿ ਮੁਲਜ਼ਮ ਕੋਈ ਕੰਮ ਨਹੀਂ ਕਰਦਾ ਸੀ, ਉਸ ਦਾ ਇਕ ਭਰਾ ਵਿਦੇਸ਼ ’ਚ ਹੈ ਅਤੇ ਉਸ ਵੱਲੋਂ ਭੇਜੇ ਪੈਸਿਆਂ ਤੋਂ ਹੀ ਮੁਲਜ਼ਮ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ
ਘਟਨਾ ਤੋਂ ਪਹਿਲਾਂ ਪਤਨੀ ਨਾਲ ਝਗੜਾ ਹੋਇਆ ਸੀ
SSP ਦਲੀਪ ਸਿੰਘ ਕੁੰਵਰ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਪੂਜਾ ਕਰਨ ਤੋਂ ਬਾਅਦ ਮੁਲਜ਼ਮ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ। SSP ਨੇ ਦੱਸਿਆ ਕਿ ਮੁਲਜ਼ਮ ਦਾ ਮੂਡ ਵੀ ਠੀਕ ਨਹੀਂ ਹੈ। ਪਰਿਵਾਰਕ ਮੈਂਬਰਾਂ ਨੂੰ ਰਸੋਈ ਵਿੱਚ ਰੱਖੇ ਚਾਕੂ ਨਾਲ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ- ਬਿਹਾਰ ’ਚ ‘ਭ੍ਰਿਸ਼ਟ ਇੰਜੀਨੀਅਰ’ ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ
ਪ੍ਰਯਾਗਰਾਜ: ਉਫ਼ਾਨ ’ਤੇ ਗੰਗਾ-ਯਮੁਨਾ ਨਦੀਆਂ, ਵੱਡੀ ਗਿਣਤੀ ’ਚ ਲੋਕ ਹੋਏ ਬੇਘਰ, ਤਸਵੀਰਾਂ ’ਚ ਵੇਖੋ ਮੰਜ਼ਰ
NEXT STORY