ਪ੍ਰਯਾਗਰਾਜ– ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਗੰਗਾ ਅਤੇ ਯਮੁਨਾ ਦੋਵੇਂ ਨਦੀਆਂ ਉਫ਼ਾਨ ’ਤੇ ਹਨ। ਦਰਅਸਲ ਗੰਗਾ ਅਤੇ ਯਮੁਨਾ ਦੋਵੇਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਕਾਰਨ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ। ਹੁਣ ਤੱਕ ਵੱਡੀ ਗਿਣਤੀ ’ਚ ਲੋਕ ਬੇਘਰ ਹੋ ਚੁੱਕੇ ਹਨ। ਲੋਕਾਂ ਨੇ ਆਪਣੇ ਘਰ-ਬਾਰ ਛੱਡ ਕੇ ਪ੍ਰਸ਼ਾਸਨ ਦੇ ਹੜ੍ਹ ਰਾਹਤ ਕੈਂਪਾਂ ’ਚ ਸ਼ਰਨ ਲਈ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ 128 ਪਿੰਡ ਹੜ੍ਹ ਦੇ ਪਾਣੀ ’ਚ ਘਿਰੇ ਹੋਏ ਹਨ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ
ਪ੍ਰਯਾਗਰਾਜ ’ਚ ਹੜ੍ਹ ਨੇ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਹੈ। ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕ ਰਾਹਤ ਕੈਂਪਾਂ ’ਚ ਪਹੁੰਚ ਚੁੱਕੇ ਹਨ। ਬਚਾਅ ਅਤੇ ਰਾਹਤ ਕੰਮ ਲਈ NDRF ਦੀਆਂ ਟੀਮਾਂ ਲਾਈਆਂ ਗਈਆਂ ਹਨ। ਹੜ੍ਹ ਦੇ ਕਹਿਰ ਕਾਰਨ ਪ੍ਰਯਾਗਰਾਜ ’ਚ ਗੰਗਾ-ਯਮੁਨਾ ਨਦੀਆਂ ਦੇ ਤੱਟੀ ਖੇਤਰਾਂ ’ਚ ਦਹਿਸ਼ਤ ਦਾ ਮਾਹੌਲ ਹੈ। ਗੰਗਾ-ਯਮੁਨਾ ਦੇ ਕੰਢੇ ਵੱਸੇ ਸ਼ਹਿਰੀ ਮੁਹੱਲਿਆਂ ਦੇ ਨਾਲ ਹੀ ਪਿੰਡਾਂ ’ਚ ਵੀ ਹਾਲਾਤ ਵਿਗੜਨ ਲੱਗੇ ਹਨ।
ਇਹ ਵੀ ਪੜ੍ਹੋ- ਗੁਜਰਾਤ: PM ਮੋਦੀ ਨੇ ਭੁਜ ’ਚ ਕੀਤਾ ਰੋਡ ਸ਼ੋਅ, ਲੋਕਾਂ ਨੇ ਲਾਏ ‘ਮੋਦੀ-ਮੋਦੀ’ ਦੇ ਨਾਅਰੇ
ਸਿਹਤ ਵਿਭਾਗ ਵੱਲੋਂ ਵੀ ਲੋਕਾਂ ਦੀ ਤਨਦੇਹੀ ਨਾਲ ਮਦਦ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ, ਕਿਉਂਕਿ ਇਸ ਸਮੇਂ ਗੰਗਾ ਅਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਦੇ ਡੈਮਾਂ ਤੋਂ ਜਿਸ ਤਰ੍ਹਾਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਉਸ ਨਾਲ ਗੰਗਾ ਅਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਦੋ ਦਿਨ ਹੋਰ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀ ਕਰੀਬ ਇਕ ਹਫ਼ਤੇ ਤੱਕ ਪਾਣੀ ਦਾ ਪੱਧਰ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ ਹਨ।
ਇਹ ਵੀ ਪੜ੍ਹੋ- PM ਮੋਦੀ ਨੇ ‘ਸਮਰਿਤੀ ਵਨ ਸਮਾਰਕ’ ਦਾ ਕੀਤਾ ਉਦਘਾਟਨ, 2001 ਦੇ ਭੂਚਾਲ ਦੁਖਾਂਤ ਦੀ ਕਹਾਣੀ ਹੈ ਦਰਜ
ਸੜਕ 'ਤੇ ਕਿਸ਼ਤੀਆਂ
NDRF ਦੀਆਂ ਟੀਮਾਂ ਹੜ੍ਹ 'ਚ ਫਸੇ ਲੋਕਾਂ ਨੂੰ ਬਚਾ ਰਹੀਆਂ ਹਨ। ਉਨ੍ਹਾਂ ਸੜਕਾਂ 'ਤੇ ਹੁਣ ਕਿਸ਼ਤੀਆਂ ਚੱਲ ਰਹੀਆਂ ਹਨ, ਜਿਨ੍ਹਾਂ 'ਤੇ ਮੋਟਰ ਵਾਹਨ ਚੱਲਦੇ ਸਨ। ਬਘਦਾ ਇਲਾਕੇ 'ਚ ਡਰੋਨ ਕੈਮਰੇ ਤੋਂ ਕੁਝ ਤਸਵੀਰਾਂ ਲਈਆਂ ਗਈਆਂ ਹਨ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੜ੍ਹ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਖੜ੍ਹੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਬਿਹਾਰ ’ਚ ‘ਭ੍ਰਿਸ਼ਟ ਇੰਜੀਨੀਅਰ’ ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ
ਘਰਾਂ ਦੀਆਂ ਛੱਤਾਂ ’ਤੇ ਲੋਕਾਂ ਨੇ ਲਾਏ ਡੇਰੇ-
ਦੱਸ ਦੇਈਏ ਕਿ ਤੱਟੀ ਖੇਤਰਾਂ ’ਚ ਸਥਿਤ ਘਰਾਂ ’ਚ ਹੁਣ ਵੀ ਹਜ਼ਾਰਾਂ ਦੀ ਤਾਦਾਦ ’ਚ ਲੋਕ ਫਸੇ ਹੋਏ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਕੇ ਖ਼ੁਦ ਮਕਾਨਾਂ ਦੀ ਸੁਰੱਖਿਆ ਲਈ ਛੱਤਾਂ ’ਤੇ ਡੇਰੇ ਪਾਏ ਹਨ। ਛੋਟਾ ਬਘਾਦਾ, ਸਲੋਰੀ, ਦਾਰਾਗੰਜ, ਨੇਵਾਦਾ, ਗੰਗਾਨਗਰ ’ਚ ਇਹ ਸਥਿਤੀ ਵੇਖਣ ਨੂੰ ਮਿਲੀ।
ਰਾਜਨਾਥ ਨੇ ਸਵਦੇਸ਼ੀਕਰਨ ਲਈ ਜਾਰੀ ਕੀਤੀ 780 ਰੱਖਿਆ ਉਤਪਾਦਨਾਂ ਦੀ ਤੀਜੀ ਸੂਚੀ
NEXT STORY