ਤਿਰੂਵਨੰਤਪੁਰਮ- ਕੇਰਲ ਦੇ ਕੋਲਮ ਜ਼ਿਲ੍ਹੇ 'ਚ 7 ਸਾਲਾ ਬੱਚੀ ਦੀ ਸੋਮਵਾਰ ਤੜਕੇ ਇਕ ਸਰਕਾਰੀ ਹਸਪਤਾਲ 'ਚ ਰੈਬਿਜ਼ ਨਾਲ ਮੌਤ ਹੋ ਗਈ, ਜਦੋਂ ਕਿ ਸਮੇਂ 'ਤੇ ਉਸ ਨੂੰ ਟੀਕਾ ਲਗਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਨਿਆ ਕੋਲਮ ਜ਼ਿਲ੍ਹੇ ਦੇ ਕੁੰਨੀਕੋਡ ਦੀ ਰਹਿਣ ਵਾਲੀ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਸ਼੍ਰੀ ਅਵਿਤਮ ਤਿਰੂਨਾਲ (SAT) ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੇ ਰੈਬਿਜ਼ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ, ਕੇਰਲ ਦੇ ਮਲੱਪੁਰਮ ਜ਼ਿਲ੍ਹੇ 'ਚ ਇਕ 6 ਸਾਲ ਦੀ ਬੱਚੀ ਦੀ ਵੀ ਰੈਬਿਜ਼ ਨਾਲ ਮੌਤ ਹੋ ਗਈ ਸੀ, ਜਦੋਂ ਕਿ ਉਸ ਨੂੰ ਵੀ ਸਮੇਂ ਸਿਰ ਟੀਕਾ ਲਗਾਇਆ ਗਿਆ ਸੀ। ਨਿਆ ਦੀ ਮਾਂ ਨੇ ਪੱਤਰਕਾਰਾਂ ਨੂੰ ਦੱਸਿਆ,"ਸਾਡੇ ਘਰ ਦੇ ਨੇੜੇ ਕੂੜੇ ਦਾ ਢੇਰ ਹੈ। ਅਸੀਂ ਕਈ ਵਾਰ ਲੋਕਾਂ ਨੂੰ ਉੱਥੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਉਸੇ ਕੂੜੇ ਕਾਰਨ, ਅਵਾਰਾ ਕੁੱਤੇ ਉੱਥੇ ਇਕੱਠੇ ਹੁੰਦੇ ਸਨ ਅਤੇ ਇਕ ਦਿਨ ਉਨ੍ਹਾਂ ਨੇ ਮੇਰੀ ਧੀ 'ਤੇ ਮੇਰੇ ਸਾਹਮਣੇ ਹਮਲਾ ਕਰ ਦਿੱਤਾ।"
ਇਹ ਵੀ ਪੜ੍ਹੋ : 1,800 ਰੁਪਏ ਬਦਲੇ ਖਾਤੇ 'ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ
ਪਰਿਵਾਰ ਅਤੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਬੱਚੀ ਨੂੰ ਐਂਟੀ-ਰੈਬਿਜ਼ ਟੀਕਾ ਤੈਅ ਸਮੇਂ 'ਚ ਦਿੱਤੇ ਗਏ ਸਨ, ਇਸ ਦੇ ਬਾਵਜੂਦ ਉਹ ਵਾਇਰਸ ਦੇ ਲਾਗ਼ ਤੋਂ ਨਹੀਂ ਬਚ ਸਕੀ। ਨਿਆ ਦੀ ਮਾਂ ਅਨੁਸਾਰ, 8 ਅਪ੍ਰੈਲ ਨੂੰ ਘਰ ਕੋਲ ਖੜ੍ਹੀ ਸੀ। ਇਸੇ ਦੌਰਾਨ ਇਕ ਅਵਾਰਾ ਕੁੱਤੇ ਨੇ ਬੱਚੀ ਨੂੰ ਕੂਹਣੀ 'ਤੇ ਵੱਢ ਲਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਤੁਰੰਤ ਉਸ ਦੇ ਜ਼ਖ਼ਮ ਨੂੰ ਧੋ ਦਿੱਤਾ ਅਤੇ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਲੈ ਗਏ, ਜਿੱਥੇ ਉਸ ਨੂੰ ਐਂਟੀ-ਰੈਬਿਜ਼ ਟੀਕਾ ਲਗਾਇਆ ਗਿਆ। ਬਾਅਦ 'ਚ, ਉਸ ਨੂੰ ਪੁਨਾਲੂਰ ਤਾਲੁਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਵਾਧੂ ਦਵਾਈਆਂ ਅਤੇ ਟੀਕੇ ਲਗਾਏ ਗਏ ਪਰ ਕੁਝ ਦਿਨ ਪਹਿਲੇ ਬੱਚੀ ਨੂੰ ਵੱਢੇ ਗਏ ਸਥਾਨ 'ਤੇ ਤੇਜ਼ ਦਰਦ ਅਤੇ ਬੁਖਾਰ ਹੋਣ ਲੱਗਾ, ਜਿਸ ਤੋਂ ਬਾਅਦ ਉਸ ਨੂੰ ਮੁੜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਐੱਸਏਟੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੁੱਤਾ ਸਿੱਧੇ ਕਿਸੇ ਨਾੜੀ 'ਤੇ ਵੱਢਦਾ ਹੈ ਤਾਂ ਵਾਇਰਸ ਸਿੱਧੇ ਦਿਮਾਗ ਤੱਕ ਪਹੁੰਚ ਸਕਦਾ ਹੈ। ਅਜਿਹੇ ਮਾਮਲਿਆਂ 'ਚ ਇਹ ਕਹਿਣਾ ਮੁਸ਼ਕਲ ਹੁੰਦਾ ਹੈ ਕਿ ਟੀਕਾ ਕਿੰਨਾ ਪ੍ਰਭਾਵੀ ਰਹੇਗਾ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਕੇਰਲ ਦੇ ਸਰਕਾਰੀ ਹਸਪਤਾਲਾਂ 'ਚ ਟੀਕੇ ਗੁਣਵੱਤਾ ਜਾਂਚ ਤੋਂ ਬਾਅਦ ਹੀ ਲਗਾਏ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CID 'ਚ ਨਿਕਲੀਆਂ ਭਰਤੀਆਂ, 12ਵੀਂ ਪਾਸ ਨੌਜਵਾਨ ਮੁੰਡੇ-ਕੁੜੀਆਂ ਲਈ ਸੁਨਹਿਰੀ ਮੌਕਾ
NEXT STORY