ਜੰਮੂ— ਭਵਨ-ਭੈਰੋਂ ਯਾਤਰੀ ਰੋਪਵੇ ਦਾ ਕੰਮ ਆਖਰੀ ਪੜਾਅ 'ਚ ਹੈ ਅਤੇ ਬਹੁਤ ਜਲਦੀ ਇਸ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਹਿਰਾਂ ਦਾ ਦਲ ਆਖਰੀ ਪਰਿੱਖਣ ਅਤੇ ਸੁਰੱਖਿਆ ਸਬੰਧੀ ਹੋਰ ਜਾਂਚ ਕਰ ਰਿਹਾ ਹੈ। ਇਹ ਰੋਪਵੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਤਕ ਜਾਣ ਲਈ ਸ਼ਰਧਾਲੂਆਂ ਦੇ ਸਫਰ ਨੂੰ ਸੌਖਾ ਬਣਾਏਗਾ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਮਰਨਦੀਪ ਸਿੰਘ ਨੇ ਕਿਹਾ, ਪਰਿਯੋਜਨਾ ਦਾ ਟ੍ਰਾਈਲ ਅਤੇ ਪਰਿੱਖਣ ਓਪਚਾਰਿਕ ਰੂਪ ਨਾਲ 26 ਨਵੰਬਰ ਨੂੰ ਸ਼ੁਰੂ ਹੋਇਆ ਅਤੇ ਇਹ ਦਸੰਬਰ ਦੇ ਪਹਿਲੇ ਹਫਤੇ ਤਕ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਪਰਿਯੋਜਨਾ ਨੂੰ ਯਾਤਰੀਆਂ ਦੇ ਲਾਭ ਲਈ ਸ਼ੁਰੂ ਕਰ ਦਿੱਤਾ ਜਾਵੇਗਾ।
PM ਮੋਦੀ ਨੇ ਆਪਣੇ ਸਾਰੇ ਵਾਅਦੇ ਤੋੜ ਦਿੱਤੇ : ਰਾਹੁਲ ਗਾਂਧੀ
NEXT STORY