ਸ਼ਿਮਲਾ- ਸਬਜ਼ੀ ਫ਼ਸਲਾਂ 'ਤੇ ਅਖਿਲ ਭਾਰਤੀ ਕੋਆਰਡੀਨੇਟਿਡ ਰਿਸਰਚ ਪ੍ਰਾਜੈਕਟ (ਏ.ਆਈ.ਸੀ.ਆਰ.ਪੀ.) ਨੇ ਸੋਲਨ ਕੇਂਦਰ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਵਲੋਂ ਦੇਸ਼ 'ਚ ਸਬਜ਼ੀਆਂ 'ਤੇ 'ਸਰਵਸ਼੍ਰੇਸ਼ਠ ਕੇਂਦਰ (2022)' ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਏ.ਆਈ.ਸੀ.ਆਰ.ਪੀ.) ਦੇ ਅਧੀਨ ਸਬਜ਼ੀਆਂ 'ਤੇ ਖੋਜ ਲਈ ਕੇਂਦਰ ਦੇ ਸਰਵਸ਼੍ਰੇਸ਼ਠ ਯੋਗਦਾਨ ਲਈ ਦਿੱਤਾ ਗਿਆ। ਦੇਸ਼ 'ਚ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈ.ਸੀ.ਏ.ਆਰ. ਸੰਸਥਾਵਾਂ ਦੇ 36 ਨਿਯਮਿਤ ਏ.ਆਈ.ਸੀ.ਆਰ.ਪੀ. ਕੇਂਦਰ ਅਤੇ 24 ਵਲੰਟੀਅਰ ਕੇਂਦਰ ਹਨ। ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ (ਯੂ.ਐੱਚ.ਐੱਫ.), ਨੌਨੀ ਦਾ ਵੈਜੀਟੇਬਲ ਸਾਇੰਸ ਵਿਭਾਗ, ਸਬਜ਼ੀਆਂ ਦੀਆਂ ਫ਼ਸਲਾਂ 'ਤੇ ਸੋਲਨ ਏ.ਆਈ.ਸੀ.ਆਰ.ਪੀ. ਕੇਂਦਰ ਚਲਾਉਂਦਾ ਹੈ।
ਇਹ ਪੁਰਸਕਾਰ ਸ਼ਨੀਵਾਰ ਨੂੰ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਕਸ਼ਮੀਰ (SKUAST-K) 'ਚ ਏ.ਆਈ.ਸੀ.ਆਰ.ਪੀ. ਦੀ 41ਵੀਂ ਸਾਲਾਨਾ ਸਮੂਹ ਬੈਠਕ 'ਚ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਨਜ਼ੀਰ ਅਹਿਮਦ ਗਨਾਈ ਵਲੋਂ ਯੂ.ਐੱਚ.ਐੱਫ. ਪ੍ਰੈਫੋਸਰ ਰਾਜੇਸ਼ਵਰ ਸਿੰਘ ਚੰਦੇਲ ਦੀ ਮੌਜੂਦਗੀ 'ਚ ਦਿੱਤਾ ਗਿਆ। ਇਸ ਤਿੰਨ ਦਿਨਾਂ ਸਾਲਾਨਾ ਬੈਠਕ 'ਚ ਆਈ.ਸੀ.ਏ.ਆਰ. ਏ.ਡੀ.ਜੀ. ਬਾਗਬਾਨੀ ਸੁਧਾਕਰ ਪਾਂਡੇ ਸਮੇਤ 300 ਤੋਂ ਵੱਧ ਪ੍ਰਤੀਨਿਧੀ, ਭਾਰਤੀ ਸਬਜ਼ੀ ਖੋਜ ਸੰਸਥਾ (ਆਈ.ਆਈ.ਵੀ.ਆਰ.) ਦੇ ਡਾਇਰੈਕਟਰ ਟੀ.ਕੇ. ਬੇਹਰਾ ਸਮੇਤ ਕਈ ਖੇਤੀਬਾੜੀ ਯੂਨੀਵਰਸਿਟੀਆਂ ਦੇ ਕੁਲਪਤੀ, ਵੱਖ-ਵੱਖ ਸੰਸਥਾਵਾਂ ਦੇ ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਅਤੇ ਦੇਸ਼ ਭਰ ਦੇ ਬਨਸਪਤੀ ਵਿਗਿਆਨੀ ਨਵੀਨਤਮ ਤਕਨੀਕਾਂ, ਆਧੁਨਿਕ ਖੋਜ ਅਤੇ ਸਬਜ਼ੀ ਦੀ ਖੇਤੀ 'ਚ ਨਵੀਨਤਾ 'ਤੇ ਚਰਚਾ ਲਈ ਇਕੱਠੇ ਹੋਏ। ਬੈਠਕ 'ਚ ਨੌਨੀ ਯੂਨੀਵਰਸਟੀ ਦੇ ਸੋਲਨ ਕੇਂਦਰ ਦੇ ਵਿਗਿਆਨੀ ਡਾ. ਰਮੇਸ਼ ਭਾਰਦਵਾਜ, ਡਾ. ਕੁਲਦੀਪ ਠਾਕੁਰ, ਡਾ. ਸੰਦੀਪ ਕੰਸਰ ਅਤੇ ਡਾ. ਦਿਵੇਂਦਰ ਮੇਹਤਾ, ਡਾ. ਰਾਕੇਸ਼ ਕੁਮਾਰ ਵੀ ਹਿੱਸਾ ਲੈ ਰਹੇ ਹਨ।
ਓਡੀਸ਼ਾ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰੇ
NEXT STORY