ਨਵੀਂ ਦਿੱਲੀ : ਸ਼ਰਾਬ ਕਾਰੋਬਾਰੀ ਅਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਵਿਜੇ ਮਾਲਿਆ ਦੇ ਹਿੰਦੋਸਤਾਨ ਛੱਡਣ ਤੋਂ ਬਾਅਦ ਲੰਡਨ ਸਥਿਤ ਆਪਣੇ ਆਲੀਸ਼ਾਨ ਮਹਿਲ 'ਚ ਪੁੱਜਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਲੰਡਨ 'ਚ ਉਨ੍ਹਾਂ ਦੇ 2 ਘਰ ਹਨ। ਇਕ ਘਰ ਉੱਥੋਂ ਦੇ ਸੈਂਟਰਲ ਪਾਸ਼ ਇਲਾਕੇ 'ਚ, ਜਦੋਂ ਕਿ ਦੂਜਾ ਘਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਹੈ, ਹਾਲਾਂਕਿ ਉਨ੍ਹਾਂ ਦੇ ਘਰ ਨੂੰ ਲੱਭਣਾ ਇੰਨਾ ਆਸਾਨ ਨਹੀਂ ਹੈ ਪਰ ਫਿਰ ਵੀ ਕਈ ਭਾਰਤੀ ਨਿਊਜ਼ ਚੈਨਲ ਵਿਜੇ ਮਾਲਿਆ ਦੇ ਘਰ ਤੱਕ ਪਹੁੰਚ ਚੁੱਕੇ ਹਨ।
ਨਿਊਜ਼ ਚੈਨਲਾਂ ਵਲੋਂ ਗੱਲਬਾਤ ਕਰਨ 'ਤੇ ਉੱਥੋਂ ਦੇ ਸੁਰੱਖਿਆ ਗਾਰਡ ਅਤੇ ਮਾਲਿਆ ਦਾ ਸਟਾਫ ਮਹਿਲ 'ਚ ਵਿਜੇ ਮਾਲਿਆ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੀ ਦਿਖਾਈ ਦਿੱਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਲੰਡਨ 'ਚ ਵਿਜੇ ਮਾਲਿਆ ਕਾਫੀ ਮਸ਼ਹੂਰ ਹਨ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਮਾਲਿਆ ਨੂੰ ਉਨ੍ਹਾਂ ਦੇ ਮਹਿਲ 'ਚ ਦੇਖਿਆ ਸੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਾਲਿਆ ਜਦੋਂ ਆਪਣੇ ਮਹਿਲ 'ਚ ਆਉਂਦੇ ਹਨ ਤਾਂ ਉੱਥੇ ਹਲਚਲ ਜਿਹੀ ਰਹਿੰਦੀ ਹੈ ਅਤੇ ਕਈ ਫੈਨਸੀ ਕਾਰਾਂ ਇਧਰ-ਉਧਰ ਖੜ੍ਹੀਆਂ ਦੇਖੀਆਂ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਮਾਲਿਆ 'ਤੇ 17 ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਹ ਕਰਜ਼ਾ ਨਾ ਮੋੜ ਸਕਣ ਕਾਰਨ ਉਹ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਖਿਲਾਫ ਲੁਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ, ਹਾਲਾਂਕਿ ਇਸ ਦੌਰਾਨ ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਦੇ ਸਾਰੇ ਉਪਾਅ ਕਰੇਗੀ।
ਮੋਦੀ ਦੇ ਪੀ. ਐੱਮ. ਬਣਨ ਤੋਂ ਬਾਅਦ ਵਧੀ ਅਸਹਿਣਸ਼ੀਲਤਾ : ਉਮਰ
NEXT STORY