ਦਾਰਜੀਲਿੰਗ— ਪੱਛਮੀ ਬੰਗਾਲ ਦੀਆਂ ਦਾਰਜੀਲਿੰਗ ਹਿਲਜ਼ 'ਚ ਲਗਾਤਾਰ 29 ਦਿਨ ਤੋਂ ਜਾਰੀ ਅਣਮਿੱਥੇ ਸਮੇਂ ਦੇ ਬੰਦ ਦੌਰਾਨ ਗੋਰਖਾਲੈਂਡ ਟੈਰੀਟੋਰੀਅਲ ਪ੍ਰਸ਼ਾਸਨ (ਜੀ. ਡੀ. ਏ.) ਦੇ ਦਫਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦਾਰਜੀਲਿੰਗ ਦੇ ਮਾਲ ਰੋਡ ਦੇ ਚੌਕ ਸਥਿਤ ਜੀ. ਟੀ. ਏ. ਦਾ ਯਾਤਰਾ ਅਤੇ ਸੈਰ-ਸਪਾਟਾ ਦਫਤਰ ਨੂੰ ਗੋਰਖਾਲੈਂਡ ਸਮਰੱਥਕਾਂ ਨੇ ਅੱਜ ਸਵੇਰੇ ਅੱਗ ਦੇ ਹਵਾਲੇ ਕਰ ਦਿੱਤਾ। ਕਲ ਰਾਤ ਦਾਰਜੀਲਿੰਗ ਸਟੇਸ਼ਨ ਦੇ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਕਈ ਸਰਕਾਰੀ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਕਸਰੀਯਾਂਗ ਦੇ ਗਯਾਬਾਰੀ ਇਲਾਕੇ 'ਚ ਅਜੱ ਸਵੇਰੇ ਇਕ ਰੇਲਵੇ ਸਟੇਸ਼ਨ ਨੂੰ ਵੀ ਗੋਰਖਾਲੈਂਡ ਦੇ ਸਮਰੱਥਕਾਂ ਨੇ ਅੱਗ ਲਗਾ ਦਿੱਤੀ। ਤੀਸਤਾ ਨਦੀਂ ਦੇ ਨੇੜੇ ਜੰਗਲ 'ਚ ਬਣੇ ਇਕ ਬੰਗਲੇ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਓਧਰ ਹਿਲਜ਼ ਵਿਚ ਲਗਾਤਾਰ 26ਵੇਂ ਦਿਨ ਇੰਟਰਨੈੱਟ ਸਵੇਵਾਂ ਬੰਦ ਰਹੀਆਂ। ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਦਫਤਰ ਵੀ ਬੰਦ ਰਹੇ।
ਇਸੇ ਦਰਮਿਆਨ ਗੋਰਖਾਲੈਂਡ ਅੰਦੋਲਨ ਤਾਲਮੇਲ ਕਮੇਟੀ (ਜੀ. ਐੱਮ. ਸੀ. ਸੀ.) ਦੇ ਸੱਦੇ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਇਕ ਲੇਖਕ ਅਤੇ ਇਕ ਗਾਇਕ ਨੇ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਅਵਾਰਡ ਵਾਪਸ ਕਰ ਦਿੱਤਾ। ਜੀ. ਐੱਮ. ਸੀ. ਸੀ. 30 ਮੈਂਬਰਾਂ ਵਾਲੀ ਇਕ ਸੰਸਥਾ ਹੈ ਜਿਸ ਵਿਚ ਜੀ. ਜੇ. ਐੇੱਮ., ਜੀ. ਐੱਨ. ਐੱਲ. ਐੱਫ. , ਜੇ. ਏ. ਪੀ. ਅਤੇ ਭਾਰਤੀ ਗੋਰਖਾ ਪਰਿਸੰਘ ਵਰਗੀਆਂ ਹਿਲਜ਼ ਸਥਿਤ ਪਾਰਟੀਆਂ ਦੇ ਪ੍ਰਤੀਨਿਧੀ ਸ਼ਾਮਲ ਹਨ।
ਇਸ ਦੀ ਪ੍ਰਧਾਨਗੀ ਜੀ. ਜੇ. ਐੱਮ. ਦੇ ਇਕ ਮੈਂਬਰ ਕਰ ਰਹੇ ਹਨ। ਲੇਖਕ ਅਤੇ ਦਾਰਜੀਲਿੰਗ ਦੇ ਸਾਬਕਾ ਪੁਲਸ ਮਹਾਨਿਰੀਖਕ ਕ੍ਰਿਸ਼ਨ ਸਿੰਘ ਮੁਖਤਨ ਨੇ ਅੱਜ ਸਵੇਰੇ ਆਪਣਾ ਭਾਨੂ ਭਗਤ ਅਵਾਰਡ ਵਾਪਸ ਕਰ ਦਿੱਤਾ। ਉਨ੍ਹਾਂ ਨੂੰ ਇਹ ਅਵਾਰਡ 2004 ਵਿਚ ਮਿਲਿਆ ਸੀ। ਗਾਇਕ ਕਰਮਾ ਯੋਂਜਨ ਨੇ ਵੀ ਆਪਣਾ ਸੰਗੀਤ ਸਨਮਾਨ ਅਵਾਰਡ ਵਾਪਸ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਨੇ ਆਪਣੇ ਅਵਾਰਡ ਨੇਪਾਲੀ ਸਾਹਿਤ ਸੰਮੇਲਨ ਸਮਿਤੀ ਨੂੰ ਸੌਂਪ ਦਿੱਤੇ ਹਨ। ਸਮਿਤੀ ਇਨ੍ਹਾਂ ਅਵਾਰਡਾਂ ਨੂੰ ਜ਼ਿਲਾ ਪ੍ਰਸ਼ਾਸਨ ਕੋਲ ਭੇਜ ਦੇਵੇਗੀ। ਜੀ. ਜੇ. ਐੱਮ. ਅਤੇ ਗੋਰਖਾਲੈਂਡ ਸਮਰੱਥਕਾਂ ਨੇ ਅੱਜ ਪ੍ਰਸਿੱਧ ਨੇਪਾਲੀ ਕਵੀ ਭਾਨੂ ਭਗਤ ਅਚਾਰੀਆ ਦੀ ਜਯੰਤੀ ਮਨਾਈ।
ਨਾਗਪੁਰ 'ਚ ਬੀਫ ਦੇ ਸ਼ੱਕ 'ਚ ਇਕ ਨੌਜਵਾਨ ਦੀ ਕੁੱਟਮਾਰ, 4 ਗ੍ਰਿਫਤਾਰ
NEXT STORY