ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਬਲਾਕ ਮੁਖੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸ਼ਨੀਵਾਰ ਨੂੰ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ 'ਹਿੰਸਾ' ਦਾ ਨਾਮ ਬਦਲ ਕੇ 'ਮਾਸਟਰਸਟ੍ਰੋਕ' ਰੱਖ ਦਿੱਤਾ ਗਿਆ ਹੈ।''
ਉੱਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੇ ਦੋਸ਼ ਲਗਾਇਆ,''ਸਰਕਾਰ ਉਹੀ। ਰਵੱਈਆ ਉਹੀ।'' ਪ੍ਰਿਯੰਕਾ ਨੇ ਇਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਕੁਝ ਸਾਲ ਪਹਿਲਾਂ ਇਕ ਬਲਾਤਕਾਰ ਪੀੜਤਾ ਨੇ ਭਾਜਪਾ ਵਿਧਾਇਕ ਵਿਰੁੱਧ ਆਵਾਜ਼ ਉਠਾਈ ਸੀ, ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਕ ਜਨਾਨੀ ਦਾ ਨਾਮਜ਼ਦਗੀ ਰੋਕਣ ਲਈ ਭਾਜਪਾ ਨੇ ਸਾਰੀ ਹੱਦਾਂ ਪਾਰ ਕਰ ਦਿੱਤੀਆਂ।''
ਕਿਸ਼ਤੀਆਂ ’ਤੇ ਆਈ ਬਰਾਤ, ਹੜ੍ਹ ਦੇ ਪਾਣੀ ’ਚ ਹੋਈਆਂ ਵਿਆਹ ਦੀਆਂ ਰਸਮਾਂ, ਇੰਝ ਵਿਦਾ ਹੋਈ ਲਾੜੀ
NEXT STORY