ਨਵੀਂ ਦਿੱਲੀ— ਵਿਵੇਕ ਤਿਵਾਰੀ ਕਤਲ ਦੇ ਮਾਮਲੇ 'ਚ ਪੀੜਤ ਪਰਿਵਾਰ ਨੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਕਲਪਨਾ ਤਿਵਾਰੀ ਨੇ ਕਿਹਾ ਕਿ ਮੈਨੂੰ ਰਾਜ ਸਰਕਾਰ 'ਤੇ ਪੂਰਾ ਭਰੋਸਾ ਹੈ।

ਦੱਸ ਦੇਈਏ ਕਿ ਖੁਦ ਡਿਪਟੀ ਸੀ.ਐੱਮ.ਦਿਨੇਸ਼ ਸ਼ਰਮਾ ਪੀੜਤ ਪਰਿਵਾਰ ਨੂੰ ਲੈ ਕੇ ਮੁਖ ਮੰਤਰੀ ਨਾਲ ਮਿਲਵਾਉਣ ਪਹੁੰਚੇ। ਕੱਲ ਉਨ੍ਹਾਂ ਨੇ ਮੁਖ ਮੰਤਰੀ ਨਾਲ ਮ੍ਰਿਤਕ ਦੀ ਪਤੀ ਕਲਪਨਾ ਦੀ ਫੋਨ 'ਤੇ ਗੱਲ ਕਰਵਾਈ ਸੀ। ਮੁਖ ਮੰਤਰੀ ਨੇ ਉਨ੍ਹਾਂ ਨੂੰ ਅੱਜ ਸਵੇਰੇ ਮਿਲਣ ਦਾ ਸਮਾਂ ਦਿੱਤਾ ਸੀ।

ਡਿਪਟੀ ਸੀ.ਐੱਮ. ਨੇ ਕਿਹਾ ਹੈ ਕਿ ਪੀੜਤ ਪਰਿਵਾਰ ਦੇ ਨਾਲ ਸ਼ੁਰੂ ਤੋਂ ਹੈ। ਪਰਿਵਾਰ ਸੀ.ਐੱਮ. ਨਾਲ ਮਿਲਣਾ ਚਾਹ ਰਿਹਾ ਸੀ ਇਸ ਲਈ ਅੱਜ ਮੁਲਾਕਾਤ ਕਰਵਾਈ ਗਈ। ਮੁਖ ਮੰਤਰੀ ਚਾਹੁੰਦੇ ਹਨ ਕਿ ਬੱਚੀ ਦੀ ਪੜ੍ਹਾਈ ਅਤੇ ਜੀਵਨ ਸੁਰੱਖਿਅਤ ਰਹੇ। ਮ੍ਰਿਤਕ ਦੀ ਮਾਂ ਦੇ ਨਾਂ 5 ਲੱਖ ਰੁਪਏ ਦੀ ਐੱਫ.ਡੀ. ਰਹੇਗੀ। ਉੱਥੇ ਹੀ ਬੱਚੀ ਦੀ ਪੜ੍ਹਾਈ ਲਈ 25 ਲੱਖ ਰੁਪਏ ਦਾ ਫਿਕਸਡ ਡਿਪਾਜਿਟ ਰਹੇਗਾ।

ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'
NEXT STORY