ਇਲਾਹਾਬਾਦ/ਯੂ.ਪੀ. — ਇਲਾਹਾਬਾਦ ਦੇ ਫੂਲਪੁਰ ਲੋਕ ਸਭਾ ਦੀ ਉਪ ਚੋਣ 'ਚ ਵੋਟਿੰਗ ਪ੍ਰਕਿਰਿਆ ਸਵੇਰ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਪ੍ਰਸ਼ਾਸਨਿਕ ਲਾਪਰਾਵਾਹੀ ਕਾਰਨ ਇਥੇ ਕਈ ਵੋਟਿੰਗ ਕੇਂਦਰਾਂ 'ਤੇ ਈ. ਵੀ. ਐੱਮ. 'ਚ ਖਰਾਬੀ ਦੇ ਕਾਰਨ ਵੋਟਿੰਗ ਪ੍ਰਕਿਰਿਆ ਦੇਰੀ ਨਾਲ ਸ਼ੁਰੂ ਹੋਈ। ਫੂਲਪੁਰ ਵਿਧਾਨ ਸਭਾ ਦੇ ਨੀਬੀਕਲਾ 'ਚ ਈ. ਵੀ. ਐੱਮ. ਖਰਾਬ ਹੋ ਗਈ ਹੈ। ਇਥੇ ਵੀ. ਵੀ. ਪੈਟ ਮਸ਼ੀਨ 'ਚ ਖਰਾਬੀ ਆ ਗਈ ਸੀ। ਥਰਵਈ ਦੇ ਜਗਦੀਸ਼ਪੁਰ ਪੁਰੇ ਚੰਦਾ 'ਚ ਮਸ਼ੀਨ ਖਰਾਬ ਹੋਣ ਕਾਰਨ ਕਰੀਬ 40 ਮਿੰਟ ਬਾਅਦ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਸਕਿਆ।
22 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਫੂਲਪੁਰ ਲੋਕ ਸਭਾ ਦੀ ਉਪ ਚੋਣ 'ਚ ਅੱਜ 22 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਫੂਲਪੁਰ ਸੰਸਦੀ ਖੇਤਰ ਦੇ 19.63 ਲੱਖ ਤੋਂ ਵੱਧ ਮਤਦਾਤਾ ਅੱਜ ਮਤਦਾਨ ਤੋਂ 22 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਕੁਲ 2155 ਬੂਥਾਂ 'ਤੇ ਸ਼ਾਮ ਪੰਜ ਵਜੇ ਤਕ ਵੋਟ ਜਾਣਗੇ। ਇਥੇ 'ਤੇ 10 ਸੁਪਰ ਜੋਨਲ ਮਜਿਸਟ੍ਰੇਟ 20 ਜ਼ੋਨਲ ਮਜਿਸਟੇਟ ਤੇ 152 ਸੈਕਟਰ ਮਜਿਸਟ੍ਰੇਟਾਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲਾ ਚੋਣ ਅਧਿਕਾਰੀ ਸੁਹਾਸ ਐੱਲ. ਵਾਈ. ਦੇ ਮੁਤਾਬਕ ਕਿਸੇ ਮੁਸ਼ਕਲ ਦੀ ਜਾਣਕਾਰੀ ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 'ਤੇ 18001805332 'ਤੇ ਦਿੱਤੀ ਜਾ ਸਕੇਗੀ।
ਉਪ ਮੁੱਖ ਮੰਤਰੀ ਨੇ ਕੀਤਾ ਮਤਦਾਨ
ਫੂਲਪੁਰ ਲੋਕ ਸਭਾ ਖੇਤਰ ਦਾ ਉਪ ਚੋਣ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਦੇ ਅਸਤੀਫਾ ਦੇਣ ਕਾਰਨ ਹੋ ਰਿਹਾ ਹੈ। ਕੇਸ਼ਵ ਪ੍ਰਸਾਦ ਮੋਰਿਆ ਨੇ ਫੂਲਪੁਰ ਪਹਿਲਾਂ ਬਾਰ ਚੋਣ ਲੜ ਕੇ ਹੀ ਜਿੱਤਿਆ ਹਾਸਲ ਕਰ ਲਈ ਸੀ। ਪਿਛਲੀਆਂ ਚੋਣਾਂ 'ਚ ਦੋਨੋਂ ਹੀ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਭਾਜਪਾ ਉਪ ਚੋਣ ਨੂੰ ਲੈ ਕੇ ਕਿੰਨੀ ਗੰਭੀਰ ਹੈ, ਇਹ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਯੋਗੀ ਨੇ ਇਥੇ ਪੰਜ ਚੋਣ ਸਭਾਵਾਂ ਕੀਤੀਆਂ। ਐਤਵਾਰ ਸਵੇਰ 8 ਵਜੇ ਕੇਸ਼ਵ ਪ੍ਰਸਾਦ ਮੋਰਿਆ ਨੇ ਜਵਾਲਾ ਦੇਵੀ ਇੰਟਰ ਕਾਲਜ ਸਥਿਤ ਪੋਲਿੰਗ ਬੂਥ 'ਤੇ ਵੋਟ ਪਾਈ।
ਮੰਤਰੀਆਂ ਦੀ ਫੌਜ ਨੇ ਕੀਤਾ ਪ੍ਰਚਾਰ
ਫੂਲਪੁਰ ਉਪ ਚੋਣ ਭਾਜਪਾ ਲਈ ਇੱਜ਼ਤ ਦਾ ਸਵਾਲ ਬਣ ਗਿਆ ਹੈ। ਇਹ ਹੀ ਕਾਰਨ ਹੈ ਕਿ ਇਥੇ ਸਾਰੇ ਪੰਜਾਂ ਵਿਧਾਨ ਸਭਾ ਖੇਤਰਾਂ 'ਚ ਵੀ ਮੁੱਖ ਮੰਤਰੀ ਯੋਗੀ ਨੇ ਸਭਾਵਾਂ ਕੀਤੀਆਂ ਸਨ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਨੇ ਤਾਂ ਪੂਰੀ ਉਪ ਚੋਣ ਦੌਰਾਨ ਫੂਲਪੁਰ 'ਚ ਡੇਰਾ ਜਮਾਈ ਰੱਖਿਆ ਤੇ ਹਰ ਦਿਨ ਇਕ ਦਰਜਨ ਤੋਂ ਵੱਧ ਸਭਾਵਾਂ ਕੀਤੀਆਂ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਸਮੇਤ ਕਈ ਮੰਤਰੀਆਂ ਦੀ ਫੌਜ ਇਥੇ ਜੁੱਟੀ ਰਹੀ। ਇਨ੍ਹਾਂ ਦੀ ਮਿਹਨਤ ਮਤਦਾਤਾਵਾਂ 'ਤੇ ਕਿੰਨਾ ਅਸਰ ਪਾਉਂਦੀ ਹੈ, ਇਹ ਦੇਖਣ ਦੀ ਗੱਲ ਹੋਵੇਗੀ।
ਬਿਹਾਰ 'ਚ ਲੋਕ ਸਭਾ ਦੀ ਇਕ ਤੇ ਵਿਧਾਨ ਸਭਾ ਦੀਆਂ ਦੋ ਸੀਟਾਂ ਲਈ ਵੋਟਿੰਗ ਸ਼ੁਰੂ
NEXT STORY