ਹਿਸਾਰ (ਵਾਰਤਾ)- ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਅਤੇ ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਗਠਜੋੜ ਤੋੜਨ ਨੂੰ ਲੈ ਕੇ ਭਾਜਪਾ ਨੇ ਸਰਕਾਰ 'ਚ ਗਠਜੋੜ ਸਹਿਯੋਗੀ ਜੇਜੇਪੀ ਨੂੰ ਅੰਤ ਤੱਕ ਹਨ੍ਹੇਰੇ 'ਚ ਰੱਖਿਆ। ਚੌਟਾਲਾ ਇੱਥੇ ਨਵਸੰਕਲਪ ਰੈਲੀ 'ਚ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਜੇਜੇਪੀ ਨੇ 2 ਸੀਟਾਂ ਮੰਗੀਆਂ ਸਨ ਪਰ ਭਾਜਪਾ ਸਿਰਫ਼ ਇਕ ਸੀਟ ਅਤੇ ਉਹ ਵੀ ਰੋਹਤਕ ਤੋਂ ਚੋਣ ਲੜਨ ਦਾ ਪ੍ਰਸਤਾਵ ਦੇ ਰਹੀ ਸੀ। ਅੰਤ 'ਚ ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਜੇ ਚੌਟਾਲਾ ਨਾਲ ਸਲਾਹ ਕਰਨ ਤੋਂ ਬਾਅਦ ਭਾਜਪਾ ਨੂੰ ਕਿਹਾ ਕਿ ਜੇਜੇਪੀ ਰੋਹਤਕ ਤੋਂ ਵੀ ਚੋਣ ਨਹੀਂ ਲੜੇਗੀ, ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ ਕਰ ਦੇਣ। ਇਸ 'ਤੇ ਭਾਜਪਾ ਨੇ ਗਠਜੋੜ ਤੋੜ ਦਿੱਤਾ। ਹੁਣ ਗਠਜੋੜ ਟੁੱਟਣ ਤੋਂ ਬਾਅਦ ਲੋਕ ਸਭਾ ਚੋਣਾਂ 'ਚ ਕਿੰਨੀਆਂ ਸੀਟਾਂ 'ਤੇ ਲੜਾਂਗੇ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪਾਰਟੀ 'ਚ ਚਰਚਾ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮਨੋਹਰ ਲਾਲ ਖੱਟੜ ਨੇ ਵਿਧਾਨ ਸਭਾ ਦੀ ਵਿਧਾਇਕੀ ਤੋਂ ਵੀ ਦਿੱਤਾ ਅਸਤੀਫ਼ਾ
ਸ਼੍ਰੀ ਚੌਟਾਲਾ ਨੇ ਕਿਹਾ ਕਿ ਸਾਢੇ ਚਾਰ ਸਾਲ ਭਾਜਪਾ ਨੇ ਜੇਜੇਪੀ ਦੇ ਸਹਾਰੇ ਹੀ ਸਰਕਾਰ ਚਲਾਈ। ਉਨ੍ਹਾਂ ਕਿਹਾ ਕਿ ਗਠਜੋੜ ਟੁੱਟਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਜੇਜੇਪੀ ਦੀ ਫ਼ੌਜ ਨੂੰ ਕੋਈ ਚੋਟਿਲ ਨਹੀਂ ਕਰ ਸਕਦਾ ਹੈ, ਅੱਜ ਤੋਂ ਹੀ ਪਾਰਟੀ ਵਰਕਰ ਚੋਣਾਂ ਦੀਆਂ ਤਿਆਰੀਆਂ 'ਚ ਜੁਟਣਗੇ ਅਤੇ ਪਾਰਟੀ ਦੇ ਵੋਟ ਫ਼ੀਸਦੀ ਅਤੇ ਵਿਧਾਇਕਾਂ ਦੀ ਗਿਣਤੀ ਵਧਾਉਣ 'ਤੇ ਕੰਮ ਕਰਨਗੇ ਤਾਂ ਕਿ ਜੇਜੇਪੀ ਦੀ ਆਪਣੇ ਦਮ 'ਤੇ ਸਰਕਾਰ ਬਣੇ। ਰੈਲੀ ਨੂੰ ਜੇਜੇਪੀ ਨੇਤਾ ਅਜੇ ਚੌਟਾਲਾ, ਜਿਨ੍ਹਾਂ ਦਾ ਅੱਜ ਜਨਮਦਿਨ ਵੀ ਸੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਠਜੋੜ ਤੋਂ ਬਾਹਰ ਹੋਣ ਤੋਂ ਬਾਅਦ ਪਾਰਟੀ ਵਰਕਰਾਂ ਦਾ ਹੌਂਸਲਾ ਘੱਟ ਨਹੀਂ ਹੋਇਆ ਹੈ ਸਗੋਂ ਹੁਣ ਉਹ ਦੁੱਗਣੀ ਤਾਕਤ ਨਾਲ ਲੜ ਕੇ ਜਿੱਤ ਹਾਸਲ ਕਰਨਗੇ। ਰੈਲੀ ਨੂੰ ਪ੍ਰਦੇਸ਼ ਪ੍ਰਧਾਨ ਨਿਸ਼ਾਨ ਸਿੰਘ ਅਤੇ ਦਿਗਵਿਜੇ ਸਿੰਘ ਚੌਟਾਲਾ ਨੇ ਵੀ ਸੰਬੋਧਨ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ 72 ਉਮੀਦਵਾਰਾਂ ਦੀ ਦੂਜੀ ਸੂਚੀ, ਕਰਨਾਲ ਤੋਂ ਖੱਟੜ ਨੂੰ ਮਿਲੀ ਟਿਕਟ
NEXT STORY