ਕੂਚ ਬਿਹਾਰ- ਕੂਚ ਬਿਹਾਰ ਪੁਲਸ ਨੇ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਇੱਕ ਕਾਰ ਵਿੱਚੋਂ 12 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਅਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਾਰੇ ਪੰਜ ਮੁਲਜ਼ਮ ਆਸਾਮ ਦੇ ਧੁਬਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕੂਚ ਬਿਹਾਰ ਪੁਲਸ ਅਨੁਸਾਰ ਬੀਤੇ ਦਿਨ ਸ਼ਾਮ ਸਾਢੇ 5 ਵਜੇ ਰੈਡਕ ਪੁਲ 'ਤੇ ਨਾਕੇ ਦੌਰਾਨ ਨੈਸ਼ਨਲ ਹਾਈਵੇਅ 31 'ਤੇ ਆਸਾਮ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਪੁੱਛਗਿੱਛ ਕਰਨ 'ਤੇ ਗੱਡੀ 'ਚ ਬੈਠੇ ਵਿਅਕਤੀਆਂ ਨੇ ਆਪਾ ਵਿਰੋਧੀ ਬਿਆਨ ਦਿੱਤੇ ਜਿਸ ਨਾਲ ਪੁਲਸ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ।
ਅਧਿਕਾਰੀ ਨੇ ਦੱਸਿਆ ਕਿ ਗੱਡੀ ਦੀ ਡਿੱਗੀ 'ਚ ਇਕ ਬੈਗ 'ਚ ਲੁਕੋ ਕੇ ਰੱਖੀ ਗਈ ਵੱਡੀ ਮਾਤਰਾ 'ਚ ਨਕਦੀ ਮਿਲੀ ਹੈ। ਕਾਰ ਦੀ ਤਲਾਸ਼ੀ ਦੌਰਾਨ ਕਰੀਬ 12 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਦੀ ਜ਼ਬਤ ਕਰਨ ਸਬੰਧੀ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਹੁਣ DMK ਨੇਤਾ ਏ. ਰਾਜਾ ਨੇ ਦਿੱਤਾ ਵਿਵਾਦਪੂਰਨ ਬਿਆਨ, 'ਰਾਮ ਸਾਡੇ ਦੁਸ਼ਮਣ, ਭਾਰਤ ਕਦੇ ਇਕ ਰਾਸ਼ਟਰ ਨਹੀਂ ਰਿਹਾ'
NEXT STORY