ਗੈਜੇਟ ਡੈਸਕ– ਸ਼ੁੱਕਰਵਾਰ ਦੀ ਰਾਤ ਨੂੰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਸੋਸ਼ਲ ਮੀਡੀਆ ਐਪਸ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਕਰੀਬ 1 ਘੰਟਾ ਡਾਊਨ ਰਹੇ ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਭਾਰਤੀ ਸਮੇਂ ਮੁਤਾਬਕ, ਰਾਤ ਨੂੰ ਕਰੀਬ 11 ਵਜੇ ਤੋਂ ਇਨ੍ਹਾਂ ਤਿੰਨਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕਿਸੇ ਵੀ ਤਰੀਕੇ ਦਾ ਮੈਸੇਜ ਨਹੀਂ ਭੇਜਿਆ ਜਾ ਰਿਹਾ ਸੀ। ਇੰਸਟਾਗ੍ਰਾਮ ’ਤੇ ਰੀਫ੍ਰੈਸ਼ ਕਰਨ ’ਤੇ ‘ਕੁੱਡ ਨਾਟ ਰੀਫ੍ਰੈਸ਼ ਫੀਟ’ ਦਾ ਮੈਸੇਜ ਆ ਰਿਹਾ ਸੀ, ਇਸ ਕਾਰਨ ਟਵਿਟਰ ’ਤੇ #instagramdown ਅਤੇ #whatsappdown ਹੈਸ਼ਟੈਗ ਟ੍ਰੈਂਡ ਕਰ ਰਹੇ ਸਨ ਜਿਸ ਤੋਂ ਬਾਅਦ ਯੂਜ਼ਰਸ ਨੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ’ਤੇ ਗੁੱਸਾ ਕੱਢਿਆ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ’ਤੇ ਹੀ ਮੀਮਸ ਬਣਾ ਦਿੱਤੇ। ਮੀਮਸ ਵੀ ਅਜਿਹੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਵੇਖੋ ਅਜਿਹੇ ਹੀ ਕੁਝ ਮਜ਼ੇਦਾਰ ਮੀਮਸ।
ਵਟਸਐਪ ਡਾਊਨ ਹੋਣ ’ਤੇ ਇਕ ਯੂਜ਼ਰ ਨੇ ਟਵਿਟਰ ’ਤੇ ਲਿਖਿਆ ਕਿ- ਵਟਸਐਪ ਡਾਊਨ ਹੁੰਦੇ ਹੀ ਯੂਜ਼ਰਸ ਕਿਸ ਤਰ੍ਹਾਂ ਡਾਟਾ ਆਨ-ਆਫ ਕਰਨ ਲੱਗੇ।
ਇਕ ਹੋਰ ਯੂਜ਼ਰ ਨੇ ਵਟਸਐਪ ਅਤੇ ਟੈਲੀਗ੍ਰਾਮ ਦੇ ਕੰਪਟੀਸ਼ਨ ’ਤੇ ਮੀਮ ਬਣਾਉਂਦੇ ਹੋਏ ਲਿਖਿਆ ਕਿ ਵਟਸਐਪ ਦੇ ਡਾਊਨ ਹੋਣ ’ਤੇ ਟੈਲੀਗ੍ਰਾਮ ਦੇ ਮਾਲਕ ਕਿਵੇਂ ਮਹਿਸੂਸ ਕਰ ਰਹੇ ਹੋਣਗੇ।
ਇਕ ਯੂਜ਼ਰ ਨੇ ਮੀਮ ਸਾਂਝਾ ਕੀਤਾ ਕਿ ਜਦੋਂ ਇੰਸਾਟਗ੍ਰਾਮ ਅਤੇ ਵਟਸਐਪ ਕ੍ਰੈਸ਼ ਹੋ ਜਾਵੇ ਉਦੋਂ ਲੋਕ ਟਵਿਟਰ ’ਤੇ...
ਹਰ ਕੋਈ ਦੌੜ ਰਿਹਾ ਹੈ ਪਰ ਵਟਸਐਪ ਡਾਊਨ ਦੀ ਪੁਸ਼ਟੀ ਕਰਨ ਲਈ #whatsappdown

ਟਵਿਟਰ ’ਤੇ ਟ੍ਰੈਂਡ ਕਰ ਰਿਹਾ ਹੈ #whatsappdown
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਮੁਤਾਬਕ, ਰਾਤ ਨੂੰ 10:45ਤੋਂ ਯੂਜ਼ਰਸ ਨੂੰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਮੈਸੇਜ ਭੇਜਣ ’ਚ ਸਮੱਸਿਆ ਆਉਣ ਲੱਗੀ ਸੀ। ਕਰੀਬ 98 ਫੀਸਦੀ ਯੂਜ਼ਰਸ ਨੂੰ ਇਹੀ ਸਮੱਸਿਆ ਆਈ ਸੀ। ‘ਡਾਊਨ ਡਿਟੈਕਟਰ ਮੁਤਾਬਕ, 98 ਫੀਸਦੀ ਲੋਕਾਂ ਨੂੰ ਮੈਸੇਜ ਭੇਜਣ ਅਤੇ 2 ਫੀਸਦੀ ਯੂਜ਼ਰਸ ਨੂੰ ਲਾਗ-ਇਨ ’ਚ ਸਮੱਸਿਆ ਆ ਰਹੀ ਸੀ।
ਨਵੀਂ ਦਿੱਲੀ-ਲਖਨਊ ਸ਼ਤਾਬਦੀ ਐਕਸਪ੍ਰੈੱਸ ’ਚ ਲੱਗੀ ਅੱਗ, ਡੇਢ ਘੰਟੇ ਬਾਅਦ ਟਰੇਨ ਹੋਈ ਰਵਾਨਾ
NEXT STORY