ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਕਮਿਊਨੀਕੇਸ਼ਨ ਦਾ ਸਭ ਤੋਂ ਚੰਗਾ ਜ਼ਰੀਆ ਵਟਸਐਪ ਨੂੰ ਮੰਨਿਆ ਜਾਂਦਾ ਹੈ, ਜਿਸ ਵਿਚ ਵੌਇਸ ਕਾਲ ਦੇ ਨਾਲ ਵੀਡੀਓ ਕਾਲ, ਗਰੁੱਪ ਕਾਲ ਵੀ ਕਰ ਸਕਦੇ ਹੋ। ਪਰ ਫਰਾਡ ਕਰਨ ਵਾਲੇ ਵਟਸਐਪ ’ਤੇ ਧੋਖਾਧੜੀ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਦਿੱਲੀ ਪੁਲਸ ਦੇ ਸਾਈਬਰ ਕ੍ਰਾਈਮ ਡਿਵਿਜ਼ਨ ਨੇ ਇਕ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਟਸਐਪ ਯੂਜ਼ਰਸ ਨੂੰ ਇਕ ਨਵੇਂ ਸਕੈਮ ਬਾਰੇ ਅਲਰਟ ਕੀਤਾ ਜਾ ਰਿਹਾ ਹੈ। ਜਿਸ ਵਿਚ ਹੈਕਰ ਤੁਹਾਡੇ ਖਾਤੇ ਦੀ ਜਾਣਕਾਰੀ ਲੈ ਕੇ ਉਸ ਨੂੰ ਲਾਕ ਕਰ ਦਿੰਦੇ ਹਨ।
ਇਹ ਮਾਮਲਾ ਵਟਸਐਪ ਅਕਾਊਂਟ ਹਾਈਜੈਕਿੰਗ ਦਾ ਹੈ ਜਿਸ ਵਿਚ ਹੈਕਰ ਪਹਿਲਾਂ ਕਿਸੇ ਹੋਰ ਦਾ ਬੈਂਕ ਖਾਤਾ ਹੈਕ ਕਰਦੇ ਹਨ, ਉਸ ਤੋਂ ਬਾਅਦ ਸ਼ੱਕੀ ਦੌਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਗੱਲ ਕਰਕੇ ਫਾਈਨੈਸ਼ੀਅਲ ਟਰਾਂਜੈਕਸ਼ਨ ਕਰਨ ਲਈ ਡਿਟੇਲ ਮੰਗਦੇ ਹਨ। ਦਿੱਲੀ ਪੁਲਸ ਨੇ ਦੱਸਿਆ ਕਿ ਇਹ ਲੋਕ ਵਟਸਐਪ ਟੂ-ਫੈਕਟਰ ਪ੍ਰਮਾਣਿਕਰਣ ਨੂੰ ਕ੍ਰੈਕ ਕਰਕੇ ਖਾਤੇ ਨੂੰ ਲਾਕ ਕਰ ਦਿੰਦੇ ਹਨ। ਦਿੱਲੀ ਪੁਲਸ ਨੇ ਟਵੀਟ ’ਚ ਕਿਹਾ ਕਿ ਹੈਕਰ ਡੁਪਲੀਕੇਟ ਖਾਤੇ ਦੀ ਵਰਤੋਂ ਕਰਕੇ ਵੈਰੀਫਿਕੇਸ਼ਨ ਪਿੰਨ ਸਾਂਝਾ ਕਰਨ ਨੂੰ ਕਹਿੰਦਾ ਹੈ, ਪਿੰਨ ਸਾਂਝਾ ਕਰਦੇ ਹੀ ਖਾਤਾ ਹੈਕ ਹੋ ਜਾਂਦਾ ਹੈ। ਉਸ ਤੋਂ ਬਾਅਦ OTP ਅਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
ਇੰਝ ਕਰ ਰਹੇ ਫਰਾਡ
ਦਿੱਲੀ ਪੁਲਸ ਨੇ ਡਿਟੇਲ ਦੱਸਦੇ ਹੋਏ ਕਿਹਾ ਕਿ ਇਹ ਹੈਕਰ ਆਪਣੇ ਆਪ ਨੂੰ ਵਟਸਐਪ ਸਟਾਫ ਦਾ ਮੈਂਬਰ ਦੱਸਦੇ ਹਨ। ਯੂਜ਼ਰਸ ਨੂੰ ਭਰੋਸਾ ਦਿਵਾਉਣ ਲਈ ਇਹ ਲੋਕ ਇਕ ਫਰਜ਼ੀ ਖਾਤੇ ਦੀ ਵਰਤੋਂ ਕਰਦੇ ਹਨ ਜਿਸ ਵਿਚ ਵਟਸਐਪ ਦਾ ਲੋਗੋ ਵੀ ਹੁੰਦਾ ਹੈ। ਉਸ ਤੋਂ ਬਾਅਦ ਯੂਜ਼ਰਸ ਕੋਲੋਂ ਵੈਰੀਫਿਕੇਸ਼ਨ ਕੋਡ ਮੰਗਿਆ ਜਾਂਦਾ ਹੈ ਅਤੇ ਵਟਸਐਪ ਖਾਤੇ ਰਾਹੀਂ ਸਮਾਰਟਫੋਨ ’ਚੋਂ ਨਿੱਜੀ ਜਾਣਕਾਰੀਆਂ ਚੋਰੀ ਕਰ ਲਈਆਂ ਜਾਂਦੀਆਂ ਹਨ। ਇਹ ਲੋਕ ਪਹਿਲਾਂ ਇਕ ਮੈਸੇਜ ਭੇਜਦੇ ਹਨ ਜਿਸ ਵਿਚ 6 ਅੰਕਾਂ ਵਾਲਾ ਆਇਆ ਕੋਡ ਯੂਜ਼ਰ ਦੀ ਪਛਾਣ ਵੇਰੀਫਾਈ ਕਰਨ ਲਈ ਸਾਂਝਾ ਕਰਨ ਲਈ ਕਹਿੰਦੇ ਹਨ। ਵਟਸਐਪ ਦੀ ਅਧਿਕਾਰਤ ਟੀਮ ਸਮਝ ਕੇ ਯੂਜ਼ਰ ਵੀ ਇਨ੍ਹਾਂ ਦੇ ਝਾਂਸੇ ’ਚ ਆਸਾਨੀ ਨਾਲ ਆ ਜਾਂਦੇ ਹਨ।
ਆਪਣੇ ਫੋਨ ਨੂੰ ਹੈਕਰਾਂ ਤੋਂ ਬਚਾਉਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY